ਥਾਰ ਨਾਲ ਟਕਰਾਉਣ ਮਗਰੋਂ ਬੁਲੇਟ ਨੂੰ ਅੱਗ ਲੱਗੀ; ਨੌਜਵਾਨ ਦੀ ਮੌਤ
05:10 AM Jun 03, 2025 IST
ਚੇਤਨਪੁਰਾ: ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਰੋਡ ਉੱਪਰ ਪਿੰਡ ਸੋਹੀਆਂ ਕਲਾਂ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਮਰਾਏ ਦਾ ਰਹਿਣ ਵਾਲਾ ਨੌਜਵਾਨ ਸੁਖਮਨਪ੍ਰੀਤ ਸਿੰਘ ਜੋ ਫਤਿਹਗੜ੍ਹ ਚੂੜੀਆਂ ਤੋਂ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਲਈ ਪਿੰਡ ਬੱਲ ਕਲਾਂ ਜਾ ਰਿਹਾ ਸੀ ਕਿ ਪਿੰਡ ਸੋਹੀਆ ਕਲਾਂ ਨਜ਼ਦੀਕ ਪਹੁੰਚਣ ’ਤੇ ਸਾਹਮਣੇ ਤੋਂ ਆ ਰਹੀ ਥਾਰ ਗੱਡੀ ਨਾਲ ਟੱਕਰ ਹੋ ਗਈ। ਸਿੱਟੇ ਵਜੋਂ ਉਸ ਦੇ ਬੁਲੇਟ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। -ਪੱਤਰ ਪ੍ਰੇਰਕ
Advertisement
Advertisement