ਥਾਣੇ ਦੇ ਬਾਹਰ ਦਰੱਖਤ ਨਾਲ ਟਕਰਾਈ ਕਾਰ; ਇਕ ਹਲਾਕ, ਤਿੰਨ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਦਸੰਬਰ
ਇੱਥੋਂ ਦੇ ਸੈਕਟਰ-34 ਵਿਖੇ ਪੁਲੀਸ ਥਾਣੇ ਦੇ ਬਾਹਰ ਇਕ ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਅ ਗਈ ਹੈ, ਜਿਸ ਕਾਰਨ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਰੌਣਕ (22) ਵਾਸੀ ਮੁਹਾਲੀ ਵਜੋਂ ਹੋਈ ਹੈ, ਜਦਕਿ ਅਵਯਕ ਵਾਸੀ ਸੈਕਟਰ-21 ਤੇ ਵਿਨਾਇਕ ਤੇ ਧਨੰਜੇ ਵਾਸੀਆ ਅੰਬਾਲਾ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਸੈਕਟਰ-32 ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਲੰਘੀ ਦੇਰ ਰਾਤ ਵਾਪਰੀ ਹੈ। ਥਾਣਾ ਸੈਕਟਰ-34 ਦੀ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਇੱਥੋਂ ਦੇ ਸਕਟਰ-38 ਵੈਸਟ ਨੇੜੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ ਵਿੱਚ ਆਉਣ ਨਾਲ ਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਣ ਅਮਰ ਵਾਸੀ ਸੈਕਟਰ-25 ਵਜੋਂ ਹੋਈ ਹੈ। ਥਾਣਾ ਮਲੋਆ ਦੀ ਪੁਲੀਸ ਨੇ ਅਮਰ ਦੇ ਪੁੱਤ ਬਿੱਟੂ ਦੀ ਸ਼ਿਕਾਇਤ ’ਤੇ ਮੋਟਰ ਸਾਈਕਲ ਚਾਲਕ ਸਮੀਰ ਵਾਸੀ ਮੁਹਾਲੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਮੌਤ
ਡੇਰਾਬੱਸੀ (ਹਰਜੀਤ ਸਿੰਘ): ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਪਿੰਡ ਭਾਂਖਰਪੁਰ ਵਿਖੇ ਸਥਿਤ ਕੋਹੀਨੂਰ ਢਾਬੇ ਦੇ ਨੇੜੇ ਇੱਕ ਟਰੱਕ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਿਕੇਸ਼ ਕੁਮਾਰ ਸ਼ਾਹ (26) ਸਾਹ ਵਾਸੀ ਨਵਾਂ ਗਾਓ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਪੁਲੀਸ ਨੇ ਟਰੱਕ ਚਾਲਕ ਇਨਕਾਰ ਅਲੀ ਵਾਸੀ ਜ਼ਿਲ੍ਹਾ ਬਦਾਯੂੰ ਯੂਪੀ ਨੂੰ ਮੌਕੇ ਤੇ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।