ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਾਣੇ ’ਚ ਲਾਸ਼: ਪੁਲੀਸ ਦੇ ਭਰੋਸੇ ਮਗਰੋਂ ਕਿਸਾਨ ਦਾ ਸਸਕਾਰ

05:35 AM May 26, 2025 IST
featuredImage featuredImage
ਭੀਖੀ ਥਾਣੇ ’ਚ ਡੀਐੱਸਪੀ ਬੂਟਾ ਸਿੰਘ ਗਿੱਲ ਧਰਨਕਾਰੀਆਂ ਨੂੰ ਮੰਚ ਤੋਂ ਭਰੋਸਾ ਦਿੰਦੇ ਹੋਏ।

ਜੋਗਿੰਦਰ ਸਿੰਘ ਮਾਨ
ਭੀਖੀ (ਮਾਨਸਾ), 25 ਮਈ
ਭੀਖੀ ਥਾਣੇ ਵਿੱਚ ਕਿਸਾਨ ਹਰਜੀਵਨ ਸਿੰਘ ਦੀ ਪਿਛਲੇ ਕਈ ਦਿਨਾਂ ਤੋਂ ਪਈ ਮ੍ਰਿਤਕ ਲਾਸ਼ ਸੜਨ ਤੋਂ ਬਾਅਦ ਅੱਜ ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਵੱਲੋਂ ਕਿਸਾਨ ਜਥੇਬੰਦੀਆਂ ਸਮੇਤ ਧਰਨਾਕਾਰੀਆਂ ਨੂੰ ਮੰਚ ਤੋਂ ਕਸੂਰਵਾਰਾਂ ਛੇਤੀ ਫੜਨ ਦੇ ਦਿੱਤੇ ਗਏ ਭਰੋਸੇ ਮਗਰੋਂ ਪਿੰਡ ਬੱਪੀਆਣਾ ’ਚ ਮ੍ਰਿਤਕ ਕਿਸਾਨ ਦਾ ਸਸਕਾਰ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਰਜੀਵਨ ਸਿੰਘ ਦੀ ਮੌਤ ਲਈ ਜ਼ਿੰਮੇਵਾਰ 2 ਜਣਿਆਂ ਨੂੰ ਫੜ ਲਿਆ ਗਿਆ ਹੈ ਅਤੇ ਬਾਕੀ 8 ਜਣਿਆਂ ਨੂੰ ਛੇਤੀ ਕਾਬੂ ਕੀਤਾ ਜਾਵੇਗਾ।
ਇਸ ਕਿਸਾਨ ਦੀ ਲਾਸ਼ 21 ਮਈ ਨੂੰ ਪੋਸਟਮਾਰਟਮ ਤੋਂ ਬਾਅਦ ਭੀਖੀ ਦੇ ਥਾਣੇ ਵਿੱਚ ਰੱਖ ਕੇ, ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਪੁਲੀਸ ਦੇ ਹੱਥ ਖਾਲੀ ਹੋਣ ਕਰ ਕੇ ਧਰਨਾਕਾਰੀਆਂ ਦੇ ਤੇਵਰ ਤਿੱਖੇ ਹੋਏ ਪਏ ਸਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੁਲੀਸ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਹਰਜੀਵਨ ਸਿੰਘ ਦਾ ਅੱਜ ਦੇਰ ਸ਼ਾਮ ਪਿੰਡ ਬੱਪੀਆਣਾ ਵਿਚ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਵੱਲੋਂ ਦਿੱਤੇ ਹੋਏ ਭਰੋਸੇ ’ਤੇ ਖ਼ਰੀ ਨਹੀਂ ਉਤਰਦੀ ਹੈ ਤਾਂ ਮੁੜ ਥਾਣੇ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰ ਕੇ ਕਸੂਰਵਾਰਾਂ ਨੂੰ ਧਰਨੇ ਵਿੱਚ ਲਿਆਉਣ ਤੋਂ ਬਾਅਦ ਘਿਰਾਓ ਖ਼ਤਮ ਕੀਤਾ ਜਾਵੇਗਾ।
ਜਥੇਬੰਦੀ ਸੂਬਾ ਕਮੇਟੀ ਮੈਂਬਰ ਗੁਰਚਰਨ ਸਿੰਘ ਨੇ ਕਿਹਾ ਕਿ ਇੱਕ ਮਾਮੂਲੀ ਮਸਲੇ ਕਾਰਨ ਇੱਕ ਮਨੁੱਖ ਦੀ ਕੀਮਤੀ ਜਾਨ ਚਲੀ ਗਈ, ਜਿਸ ਦਾ ਖਮਿਆਜ਼ਾ ਉਸ ਦੇ ਰਹਿੰਦੇ ਜੀਆਂ ਨੂੰ ਉਮਰ ਭਰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਸੰਘਰਸ਼ ਕੀਤਾ।
ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਭੀਖੀ ਪੁਲੀਸ ਨੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਦੇ ਬਿਆਨਾਂ ’ਤੇ ਉਸ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਬਿਆਨਾਂ ਤਹਿਤ ਚਮਕੌਰ ਸਿੰਘ ਸਰਪੰਚ, ਰੁਪਿੰਦਰ ਸਿੰਘ ਪੱਪੀ, ਅਮਰਜੀਤ ਸਿੰਘ ਉਰਫ਼ ਰੁਲਦੂ, ਅਭਿਜੋਤ ਸਿੰਘ, ਨਿਰੰਜਣ ਸਿੰਘ ਉਰਫ਼ ਨੰਜੀ, ਭਰਪੂਰ ਸਿੰਘ ਉਰਫ਼ ਭੂਰ, ਹਰਦੀਪ ਸਿੰਘ ਉਰਫ਼ ਗੱਗੂ, ਗੁਰਤੇਜ ਸਿੰਘ, ਸਿਕੰਦਰ ਸਿੰਘ, ਹਰਮੀਤ ਸਿੰਘ ਉਰਫ਼ ਮੀਤਾ ਖਿਲਾਫ਼ ਬੀਐੱਨਐੱਸ ਦੀ ਧਾਰਾ 108,190 ਅਧੀਨ ਮਾਮਲਾ ਦਰਜ ਕੀਤਾ ਹੋਇਆ ਹੈੈ। ਉਨ੍ਹਾਂ ਦੱਸਿਆ ਕਿ ਰੁਪਿੰਦਰ ਸਿੰਘ ਪੱਪੀ, ਹਰਦੀਪ ਸਿੰਘ ਉਰਫ਼ ਗੱਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੌਕੇ ਗੁਰਚਰਨ ਸਿੰਘ ਭੀਖੀ, ਸੁਖਦੇਵ ਸਿੰਘ ਕੋਟਲੀ ਕਲਾਂ, ਸੁਰਜੀਤ ਸਿੰਘ ਸੰਦੋਹਾ, ਅਮਰ ਸਿੰਘ ਕੁੱਤੀਵਾਲ, ਸੁਖਵਿੰਦਰ ਸਿੰਘ ਅਤਲਾ ਖੁਰਦ, ਮੱਘਰ ਸਿੰਘ ਮਾਘੀ, ਗੁਰਮੁੱਖ ਸਿੰਘ ਸੱਦਾ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।

Advertisement

Advertisement