For the best experience, open
https://m.punjabitribuneonline.com
on your mobile browser.
Advertisement

ਥਾਣੇ ’ਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਦੋਸ਼

05:08 AM Dec 05, 2024 IST
ਥਾਣੇ ’ਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਦੋਸ਼
ਥਾਣਾ ਸਿਟੀ ਪੱਟੀ ਦੇ ਮੁੱਖ ਗੇਟ ਅੱਗੇ ਜਾਣਕਾਰੀ ਦਿੰਦਾ ਹੋਇਆ ਪੀੜਤ ਤੇ ਦੁਕਾਨਦਾਰ।
Advertisement

ਬੇਅੰਤ ਸਿੰਘ ਸੰਧੂ
ਪੱਟੀ, 4 ਦਸੰਬਰ
ਪੱਟੀ ਸ਼ਹਿਰ ਦੇ ਪੁਲੀਸ ਥਾਣੇ ਨੇੜੇ ਏਸ਼ੀਅਨ ਸਪੋਰਟਸ ਅਤੇ ਕੋਰੀਅਰ ਸਰਵਿਸ ਦੀ ਦੁਕਾਨ ’ਤੇ ਕੋਰੀਅਰ ਦਾ ਕੰਮ ਕਰਦੇ ਨੌਜਵਾਨ ਹਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪੱਟੀ ਨੂੰ ਹਰੀਕੇ ਪੁਲੀਸ ਦੇ ਇੱਕ ਥਾਣੇਦਾਰ ਤੇ ਉਸ ਦੇ ਸਾਥੀ ਮੁਲਾਜ਼ਮਾਂ ਵੱਲੋਂ ਗੈਰਕਾਨੂੰਨੀ ਢੰਗ ਨਾਲ ਚੁੱਕ ਕੇ ਥਾਣਾ ਸਿਟੀ ਪੱਟੀ ਲਿਜਾਇਆ ਗਿਆ, ਜਿੱਥੇ ਥਾਣਾ ਸਿਟੀ ਪੱਟੀ ਪੁਲੀਸ ਦੀ ਮੌਜੂਦਗੀ ਵਿੱਚ ਥਾਣੇ ਦਾ ਮੁੱਖ ਦਰਵਾਜ਼ਾ ਬੰਦ ਕਰਕੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।
ਪੀੜਤ ਨੌਜਵਾਨ ਹਰਪ੍ਰੀਤ ਸਿੰਘ ਤੇ ਦੁਕਾਨ ਦੇ ਮਾਲਕ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਹਰੀਕੇ ਥਾਣੇ ਦੀ ਪੁਲੀਸ ਦੇ ਥਾਣੇਦਾਰ ਤੇ ਉਸ ਦੇ ਸਾਥੀਆਂ ਨੇ ਇੱਕ ਕੋਰੀਅਰ ਸਬੰਧੀ ਗੱਲਬਾਤ ਕਰਦਿਆਂ ਦੁਕਾਨ ’ਤੇ ਉਨ੍ਹਾਂ ਨੂੰ ਅਪਮਾਨਜਨਕ ਬੋਲਣਾ ਸ਼ੁਰੂ ਕਰ ਦਿੱਤਾ। ਕਾਰਨ ਪੁੱਛਣ ’ਤੇ ਪੁਲੀਸ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਧੂਹ ਕੇ ਦੁਕਾਨ ’ਚੋਂ ਬਾਹਰ ਲੈ ਗਏ ਅਤੇ ਬੇਸਬਾਲ ਨਾਲ ਕੁੱਟਮਾਰ ਕਰਦਿਆਂ ਬਾਜ਼ਾਰ ਵਿੱਚੋਂ ਦੀ ਪੁਲੀਸ ਥਾਣਾ ਸਿਟੀ ’ਚ ਲੈ ਗਏ ਅਤੇ ਥਾਣੇ ਦਾ ਮੁੱਖ ਦਰਵਾਜ਼ਾ ਬੰਦ ਕਰਕੇ ਥਾਣੇਦਾਰ ਤੇ ਉਸ ਦੇ ਸਾਥੀ ਮੁਲਜ਼ਮਾਂ ਨੇ ਪੁਲੀਸ ਥਾਣਾ ਸਿਟੀ ਪੱਟੀ ਦੇ ਮੁੱਖ ਮੁਨਸ਼ੀ ਦੀ ਮੌਜੂਦਗੀ ਦੌਰਾਨ ਨੌਜਵਾਨ ਦੀ ਬੇਹਰਮੀ ਨਾਲ ਕੁੱਟਮਾਰ ਕੀਤੀ। ਪੁਲੀਸ ਦੀ ਇਹ ਕਾਰਵਾਈ ਬਾਜ਼ਾਰ ਸੀਸੀਟੀਵੀ ਫੁਟੇਜ਼ ਵਿੱਚ ਕੈਦ ਹੋ ਗਈ ਹੈ।

Advertisement

ਸ਼ਹਿਰ ਦੇ ਦੁਕਾਨਦਾਰ ਪੁਲੀਸ ਦੀ ਇਸ ਗੈਰਕਨੂੰਨੀ ਕਾਰਵਾਈ ਦਾ ਵਿਰੋਧ ਕਰਦਿਆਂ ਥਾਣੇ ਅੱਗੇ ਇਕੱਠੇ ਹੋਏ ਪਰ ਉਦੋਂ ਤੱਕ ਪੁਲੀਸ ਮੁਲਾਜ਼ਮ ਥਾਣਾ ਸਿਟੀ ਪੱਟੀ ਅੰਦਰੋਂ ਕਥਿਤ ਤੌਰ ’ਤੇ ਫਰਾਰ ਹੋ ਗਏ। ਪੀੜਤ ਨੌਜਵਾਨ ਅਤੇ ਸਮੂਹ ਦੁਕਾਨਦਾਰਾਂ ਨੇ ਇਨਸਾਫ਼ ਲੈਣ ਲਈ ਜਿੱਥੇ ਪੱਟੀ ਸਿਟੀ ਥਾਣੇ ਅੰਦਰ ਲਿਖਤੀ ਦਰਖਾਸਤ ਦਿੱਤੀ ਹੈ ਉੱਥੇ ਪੁਲੀਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਹਰਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਘਟਨਾ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਹਾਲਾਂਕਿ ਐੱਸਪੀਡੀ ਅਜੈਰਾਜ ਸਿੰਘ ਨੇ ਇਸ ਘਟਨਾ ਬਾਰੇ ਅਣਜਾਣਤਾ ਪ੍ਰਗਟ ਕੀਤੀ।

Advertisement

Advertisement
Author Image

Charanjeet Channi

View all posts

Advertisement