ਥਾਣੇ ’ਚੋਂ ਹਵਾਲਾਤੀ ਫਰਾਰ
05:37 AM May 31, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 30 ਮਈ
ਥਾਣਾ ਧਰਮਗੜ੍ਹ ਵਿਚ ਇੱਕ ਹਵਾਲਾਤੀ ਕੰਧ ਟੱਪ ਕੇ ਫ਼ਰਾਰ ਹੋ ਗਿਆ। ਐੱਸਐੱਚਓ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਧਰਮਪਾਲ ਬਤੌਰ ਨਾਈਟ ਮੁਨਸ਼ੀ ਨੇ ਮੁਲਜ਼ਮ ਸ਼ਮਸ਼ੇਰ ਸਿੰਘ ਘੈਂਟ ਨੂੰ ਹਵਾਲਾਤ ਵਿਚ ਬੰਦ ਕੀਤਾ ਹੋਇਆ ਸੀ। ਰਾਤ ਨੂੰ ਢਾਈ ਵਜੇ ਦੀ ਕਰੀਬ ਮੁਨਸ਼ੀ ਆਪਣੇ ਦਫਤਰ ਵਿੱਚ ਰਿਕਾਰਡ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਹਵਾਦਾਤ ਦਾ ਗੇਟ ਖੁੱਲ੍ਹਣ ਦੀ ਆਵਾਜ਼ ਸੁਣੀ ਤੇ ਦੇਖਿਆ ਸ਼ਮਸ਼ੇਰ ਸਿੰਘ ਉਰਫ ਘੈਂਟ ਹਵਾਲਾਤ ਦਾ ਜਿੰਦਰਾ ਤੋੜ ਕੇ ਬਾਹਰ ਆ ਗਿਆ। ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕੋਈ ਨੁਕੀਲੀ ਚੀਜ਼ ਉਸ ਦੇ ਸਿਰ ’ਚ ਮਾਰ ਦਿੱਤੀ। ਉਸ ਨੇ ਘੈਂਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਥਾਣੇ ਦੀ ਕੰਧ ਟੱਪ ਕੇ ਪੁਲੀਸ ਹਿਰਾਸਤ ’ਚੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਇੰਸਪੈਕਟਰ ਕਮਲਦੀਪ ਸਿੰਘ ਤੇ ਗੁਰਭੇਜ ਸਿੰਘ ਨੇ ਫਰਾਰ ਹੋਏ ਸ਼ਮਸ਼ੇਰ ਸਿੰਘ ਘੈਂਟ ਨੂੰ ਦੋ ਘੰਟੇ ਵਿੱਚ ਮੁੜ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement