ਥਾਣਾ ਜੁਲਕਾਂ ’ਚ ਬੂਟੇ ਲਗਾਏ
05:17 AM Jun 14, 2025 IST
ਦੇਵੀਗੜ੍ਹ: ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਬੂਟੇ ਲਗਾਉਣੇ ਜ਼ਰੂਰੀ ਹਨ। ਇਹ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਥਾਣਾ ਜੁਲਕਾਂ ਵਿੱਚ ਥਾਣਾ ਮੁਖੀ ਇੰਸ. ਗੁਰਪ੍ਰੀਤ ਸਿੰਘ ਭਿੰਡਰ ਦੇ ਉਪਰਾਲੇ ਨਾਲ ਬਾਬਾ ਸ਼ੰਕਰ ਗਿਰ ਔਲੀਆ ਦੀ ਮਨਾਈ ਗਈ ਬਰਸੀ ਮੌਕੇ ਬੂਟੇ ਲਗਾਉਣ ਸਮੇਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇੱਕ-ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ, ਡੀਐੱਸਪੀ ਦਿਹਾਤੀ ਗੁਰਪ੍ਰਤਾਪ ਸਿੰਘ, ਗਗਨਦੀਪ ਭਿੰਡਰ, ਗੁਰਪ੍ਰੀਤ ਗੂਰੀ ਪੀਏ, ਮਨਿੰਦਰ ਫਰਾਂਸਵਾਲਾ, ਜਗਦੀਸ਼ ਸ਼ਰਮਾ ਛੰਨਾਂ, ਮੁਨਸ਼ੀ ਅਮਨਦੀਪ ਕੌਰ, ਪ੍ਰੇਮ ਸਿੰਘ ਖਨੇਜਾ, ਬੂਟਾ ਸਿੰਘ ਥਿੰਦ, ਗੁਰਜੀਤ ਨਿਜਾਮਪੁਰ, ਦਾਨੂੰ ਲਾਂਬਾ ਅਤੇ ਲਖਵਿੰਦਰ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement