ਥਰੈਸ਼ਰ ’ਚ ਹੱਥ ਆਉਣ ਕਾਰਨ ਮਜ਼ਦੂਰ ਜ਼ਖ਼ਮੀ
05:21 AM May 07, 2025 IST
ਪੱਤਰ ਪ੍ਰੇਰਕ
Advertisement
ਤਲਵਾੜਾ, 6 ਮਈ
ਨੇੜਲੇ ਪਿੰਡ ਰਜਵਾਲ ’ਚ ਕਣਕ ਦੀ ਕੁਤਰਾਈ ਦੌਰਾਨ ਮਸ਼ੀਨ ’ਚ ਹੱਥ ਆਉਣ ਕਾਰਨ ਮਜ਼ਦੂਰ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਅਮਰਜੀਤ ਸਿੰਘ ਨੇ ਦੱਸਿਆ ਕਿ ਲੰਘੇ ਕੱਲ੍ਹ ਉਹ ਟਰੈਕਟਰ ਨਾਲ ਕਣਕ ਦੀ ਕੁਤਰਾਈ ਕਰ ਰਹੇ ਸਨ, ਤਾਂ ਥਰੈਸ਼ਰ ’ਚ ਕਣਕ ਦਾ ਗਾਲ਼ਾ ਲਗਾ ਰਹੇ ਖੇਤ ਮਜ਼ਦੂਰ ਕਰਨੈਲ ਸਿੰਘ ਪੁੱਤਰ ਬਰਾਗੀ ਰਾਮ ਪਿੰਡ ਧਾਰ ਦਾ ਅਚਾਨਕ ਹੱਥ ਆ ਗਿਆ। ਜ਼ਖ਼ਮੀ ਨੂੰ ਮੌਕੇ ’ਤੇ ਨੇੜਲੇ ਬੀਬੀਐਮਬੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਮੁਕੇਰੀਆਂ ਰੈਫ਼ਰ ਕਰ ਦਿੱਤਾ ਹੈ।
Advertisement
Advertisement