ਤ੍ਰਾਸਦੀ ਦੀ ਧੂੜ ’ਚ ਮਾਂ-ਧੀ ਨੂੰ ਭਾਲ ਰਿਹੈ ਪ੍ਰਹਿਲਾਦਜੀ
05:16 AM Jun 14, 2025 IST
ਉਜਵਲ ਜਲਾਲੀ
ਨਵੀਂ ਦਿੱਲੀ, 13 ਜੂਨ
ਹਾਦਸੇ ਵਾਲੀ ਥਾਂ ’ਤੇ ਬੁਲਡੋਜ਼ਰਾਂ ਰਾਹੀਂ ਬੀਜੇ ਮੈਡੀਕਲ ਕਾਲਜ ਹੋਸਟਲ ਦਾ ਮਲਬਾ ਹਟਾਏ ਜਾਣ ਮਗਰੋਂ ਜਦੋਂ ਬਚਾਅ ਕਰਮੀ ਸੜਿਆ ਹੋਇਆ ਸਾਮਾਨ ਹਟਾ ਰਹੇ ਸਨ ਤਾਂ ਠਾਕੁਰ ਪ੍ਰਹਿਲਾਦਜੀ ਤੇ ਉਸ ਦੀ ਭੈਣ ਅਨੀਤਾ ਬੇਨ ਤਕਰੀਬਨ 50 ਮੀਟਰ ਦੂਰ ਬੈਰੀਕੇਡਜ਼ ਦੇ ਪਿੱਛੇ ਖੜ੍ਹੇ ਸਨ। ਤਿੱਖੀ ਧੁੱਪ ’ਚ ਉਨ੍ਹਾਂ ਦੀਆਂ ਅੱਖਾਂ ਸੜ ਰਹੀਆਂ ਸਨ, ਆਵਾਜ਼ ਫਟ ਰਹੀ ਸੀ ਤੇ ਉਨ੍ਹਾਂ ਦੀ ਆਸ ਹਰ ਲੰਘਦੇ ਘੰਟੇ ਨਾਲ ਦਮ ਤੋੜ ਰਹੀ ਸੀ।
ਪ੍ਰਹਿਲਾਦਜੀ ਨੇ ਫੋਨ ’ਤੇ ਆਪਣੀ ਛੋਟੀ ਬੱਚੀ ਦੀ ਤਸਵੀਰ ਦਿਖਾਉਂਦਿਆਂ ਕਿਹਾ, ‘ਮੇਰੀ ਦੋ ਸਾਲਾ ਧੀ ਤੇ ਮੇਰੀ ਮਾਂ ਇੱਥੇ ਸਨ। ਕੋਈ ਵੀ ਕੁਝ ਨਹੀਂ ਦਸ ਰਿਹਾ।’ ਅੱਜ ਬਾਅਦ ਦੁਪਹਿਰ 12.27 ਵਜੇ ਉਨ੍ਹਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਪ੍ਰਹਿਲਾਦਜੀ ਤੇ ਅਨੀਤਾ ਨੇ ਬੈਰੀਕੇਡ ਨੂੰ ਧੱਕਾ ਦੇ ਕੇ ਘਟਨਾ ਸਥਾਨ ’ਤੇ ਜਾਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਪ੍ਰਹਿਲਾਦਜੀ ਦੀ 65 ਸਾਲਾ ਮਾਂ ਸਰਲਾ ਬੇਨ ਹੋਸਟਲ ਦੀ ਮੈੱਸ ’ਚ ਖਾਣਾ ਬਣਾਉਣ ਦਾ ਕੰਮ ਕਰਦੀ ਸੀ।
Advertisement
Advertisement