ਤੇਲੂਪੁਰਾ ’ਚ ਆਂਗਣਵਾੜੀ ਕੇਂਦਰ ਤੇ ਨਵੀਂ ਸੜਕ ਦਾ ਉਦਘਾਟਨ
05:04 AM Jun 10, 2025 IST
ਅਬੋਹਰ: ‘ਆਪ’ ਦੇ ਅਬੋਹਰ ਤੋਂ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਅੱਜ ਪਿੰਡ ਤੇਲੂਪੁਰਾ ਵਿੱਚ 10 ਲੱਖ ਦੀ ਲਾਗਤ ਨਾਲ ਬਣੀ ਆਂਗਣਵਾੜੀ ਅਤੇ 2.5 ਲੱਖ ਦੀ ਲਾਗਤ ਨਾਲ ਬਣੀ ਨਵੀਂ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤੇਲੂਪੁਰਾ ਦੀ ਸਰਪੰਚ ਪ੍ਰਕਾਸ਼ ਰਾਣੀ, ਪ੍ਰੇਮ ਕੰਬੋਜ, ਮੈਂਬਰ ਅੰਗਰੇਜ਼ ਸਿੰਘ, ਪ੍ਰੇਮ ਕੁਮਾਰ, ਚੰਦਰਭਾਨ, ਸੋਮਦਾਸ, ਸਮੈਸਤਾ ਦੇਵੀ, ਸੁਖਵਿੰਦਰ ਕੌਰ, ਸੁੱਖ ਦੇਵੀ, ਬਲਜੀਤ ਕੰਬੋਜ ਅਤੇ ਬਲਾਕ ਇੰਚਾਰਜ ਜਗਦੀਸ਼ ਕੰਬੋਜ, ਰਾਮ ਸਿੰਘ ਅਤੇ ਵਿਨੋਦ ਚੰਦੌਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਪਿੰਡਾਂ ਵਿੱਚ ਸਾਲਾਂ ਤੋਂ ਰੁਕੇ ਹੋਏ ਵਿਕਾਸ ਕਾਰਜ ਇਸ ਸਰਕਾਰ ਵੱਲੋਂ ਪਹਿਲਕਦਮੀ ਦੇ ਆਧਾਰ ’ਤੇ ਪੂਰੇ ਕੀਤੇ ਜਾ ਰਹੇ ਹਨ। -ਪੱਤਰ ਪ੍ਰੇਰਕ
ੇੇ
Advertisement
Advertisement