ਤੇਜ਼ ਝੱਖੜ ਨੇ ਮਚਾਈ ਤਬਾਹੀ
04:56 AM May 26, 2025 IST
ਮੁਕੰਦ ਸਿੰਘ ਚੀਮਾ
Advertisement
ਸੰਦੌੜ, 25 ਮਈ
ਇੱਥੇ ਬੀਤੀ ਸ਼ਾਮ ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਤੇਜ਼ ਹਨੇਰੀ ਕਾਰਨ ਕਈ ਦਰੱਖਤ ਪੁੱਟੇ ਗਏ। ਦੁਕਾਨਾਂ ਦੇ ਬਾਹਰ ਲੱਗੇ ਇਸ਼ਤਿਹਾਰੀ ਬੋਰਡ ਅਤੇ ਅੱਗੇ ਪਏ ਸ਼ੈੱਡ ਹਨੇਰੀ ਨੇ ਪੁੱਟ ਸੁੱਟੇ। ਪਿੰਡ ਖੁਰਦ ਵਿੱਚ ਇੱਕ ਘਰ ’ਚ ਅਚਾਨਕ ਅੱਗ ਲੱਗ ਗਈ। ਖੇਤਾਂ ਵਿੱਚ ਬਣੇ ਘਰ ਅੰਦਰ ਬਣੇ ਤੂੜੀ ਵਾਲੇ ਕਮਰੇ ਨੂੰ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਵਿਕਰਾਲ ਰੂਪ ਧਾਰਨ ਕਰ ਲਿਆ। ਲੋਕਾਂ ਨੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਪਰ ਹਨੇਰੀ ਤੇਜ਼ ਹੋਣ ਕਾਰਨ ਅੱਗ ਕਾਬੂ ਵਿੱਚ ਨਾ ਆ ਸਕੀ। ਫਾਇਰ ਬਿਗ੍ਰੇਡ ਅਤੇ ਲੋਕਾਂ ਦੀ ਵੱਡੀ ਜੱਦੋ ਜਹਿਦ ਤੋਂ ਬਾਅਦ ਮਸਾਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਪੀੜਤ ਕਿਸਾਨ ਬਿੱਕਰਜੀਤ ਸਿੰਘ ਰਾਣੂ ਅਨੁਸਾਰ 40 ਤੋਂ ਵੱਧ ਟਰਾਲੀਆਂ ਦੀ ਤੂੜੀ ਸੜ ਗਈ। ਤੇਜ਼ ਹਨੇਰੀ ਕਾਰਨ ਇਲਾਕੇ ਵਿੱਚ ਬਿਜਲੀ ਸਪਲਾਈ ਸਾਰੀ ਰਾਤ ਬੰਦ ਰਹੀ। ਕਈ ਪਿੰਡਾਂ ਵਿੱਚ ਦੁਪਹਿਰ ਤੱਕ ਵੀ ਬਿਜਲੀ ਸਪਲਾਈ ਬਹਾਲ ਨਾ ਹੋ ਸਕੀ ਸੀ।
Advertisement
Advertisement