ਤੁੰਗਵਾਲੀ ਸਕੂਲ ’ਚ ਸਮਾਰਟ ਬੋਰਡ ਦੀ ਸ਼ੁਰੂਆਤ
05:09 AM May 09, 2025 IST
ਭੁੱਚੋ ਮੰਡੀ: ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ (ਬੇਰੀ ਵਾਲਾ) ਵਿੱਚ ਤੀਸਰੇ ਇੰਟਰ ਐਕਟਿਵ ਪੈਨਲ (ਸਮਾਰਟ ਬੋਰਡ) ਦੀ ਸ਼ੁਰੂਆਤ ਸਰਪੰਚ ਜੋਗਿੰਦਰ ਸਿੰਘ ਬਰਾੜ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਮਾਹਲ ਨੇ ਕੀਤੀ। ਉਨ੍ਹਾਂ ਸਕੂਲ ਸਟਾਫ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਸਟਾਫ ਦੇ ਇਸ ਤੋਂ ਖੁਸ਼ ਹੋ ਕੇ ਸਕੂਲ ਨੂੰ ਦਸ ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ। ਮੁੱਖ ਅਧਿਆਪਕ ਅਮਨਦੀਪ ਸਿੰਘ ਨੇ ਸਰਪੰਚ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਮਾਰਟ ਬੋਰਡ ਨਾਲ ਬੱਚਿਆਂ ਨੂੰ ਅਤਿ ਆਧੁਨਿਕ ਤਰੀਕਿਆਂ ਨਾਲ ਪੜ੍ਹਾਇਆ ਜਾ ਸਕੇਗਾ। ਇਸ ਮੌਕੇ ਅਧਿਆਪਕ ਗੁਰਜੀਤ ਸਿੰਘ, ਨਿਰਪਿੰਦਰ ਸਿੰਘ ਤੇ ਸੁਨੈਨਾ ਰਾਣੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement