‘ਤੁਹਾਡੇ ਹੱਕਾਂ ਲਈ ਮੁਹਿੰਮ’ ਤਹਿਤ ਕੈਂਪ ਲਾਇਆ
06:20 AM Mar 27, 2025 IST
ਪੱਤਰ ਪ੍ਰੇਰਕ
ਨੂਰਪੁਰ ਬੇਦੀ, 26 ਮਾਰਚ
ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਲੋਕਾਂ ਨੂੰ ਵਿਭਾਗੀ ਸਹੂਲਤਾਂ ਪਿੰਡ ’ਚ ਹੀ ਦੇਣ ਸਬੰਧੀ ਸ਼ੁਰੂ ਕੀਤੀ ‘ਤੁਹਾਡੇ ਹੱਕਾਂ ਲਈ ਮੁਹਿੰਮ’ ਤਹਿਤ ਉਨ੍ਹਾਂ ਦੀ ਟੀਮ ਖੇਤਰ ਦੇ ਪਿੰਡ ਤਖਤਗੜ੍ਹ ਦੇ ਸ੍ਰੀ ਗੋਪਾਲ ਕ੍ਰਿਸ਼ਨ ਮੰਦਰ ਪਹੁੰਚੀ। ਗ੍ਰਾਮ ਸੁਵਿਧਾ ਕੈਂਪ ਦੌਰਾਨ ਅੱਖਾਂ ਦੇ ਆਪਰੇਸ਼ਨ ਦੀ ਰਜਿਸਟਰੇਸ਼ਨ, ਮੁੱਖ ਮੰਤਰੀ ਸ਼ਗਨ ਸਕੀਮ, ਆਯੂਸ਼ਮਾਨ ਕਾਰਡ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਆਭਾ ਕਾਰਡ, ਆਧਾਰ ਕਾਰਡ ਬਣਾਉਣ, ਈਸਰਮ ਕਾਰਡ, ਡਰਾਈਵਿੰਗ ਲਾਇਸੈਂਸ, ਪੀਐੱਮ ਕਿਸਾਨ ਕਾਰਡ ਬਣਾਉਣ ਦੇ ਨਾਲ-ਨਾਲ ਬੁਢਾਪਾ ਪੈਨਸ਼ਨ ਲਗਾਉਣ ਦੀ ਸਹੂਲਤ ਪਿੰਡ ਵਿੱਚ ਹੀ ਦਿੱਤੀ ਗਈ।
Advertisement
Advertisement