ਤੁਰਕੀ: ਮਰਮਾਰਾ ਸਾਗਰ ’ਚ ਭੂਚਾਲ ਨਾਲ ਇਸਤਾਂਬੁਲ ਕੰਬਿਆ
05:25 AM Apr 24, 2025 IST
ਇਸਤਾਂਬੁਲ, 23 ਅਪਰੈਲ
ਤੁਰਕੀ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਅੱਜ ਦੱਸਿਆ ਕਿ ਇਸਤਾਂਬੁਲ ਵਿੱਚ 6.2 ਦੀ ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਇਸ ਦੌਰਾਨ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ। ਯੂਨਾਈਟਿਡ ਸਟੇਟਸ ਭੂਵਿਗਿਆਨਕ ਸਰਵੇਖਣ ਮੁਤਾਬਕ, ਭੂਚਾਲ ਦੀ ਤੀਬਰਤਾ 6.2 ਸੀ ਅਤੇ ਇਸ ਦੀ ਡੂੰਘਾਈ 10 ਕਿਲੋਮੀਟਰ ਸੀ। ਏਜੰਸੀ ਨੇ ਦੱਸਿਆ ਕਿ ਭੂਚਾਲ ਦਾ ਮੁੱਖ ਕੇਂਦਰ ਇਸਤਾਂਬੁਲ ਤੋਂ ਲਗਪਗ 40 ਕਿਲੋਮੀਟਰ ਦੱਖਣ-ਪੱਛਮ ਵਿੱਚ ਮਰਮਾਰਾ ਸਾਗਰ ਸੀ। ਖ਼ਬਰ ਮੁਤਾਬਕ, ਭੂਚਾਲ ਦੇ ਝਟਕੇ ਕਈ ਗੁਆਂਢੀ ਖੇਤਰਾਂ ਵਿੱਚ ਮਹਿਸੂਸ ਕੀਤੇ ਗਏ। ਤੁਰਕੀ ਵਿੱਚ ਹੀ 6 ਫਰਵਰੀ 2023 ਨੂੰ 7.8 ਤੀਬਰਤਾ ਦੇ ਆਏ ਭੂਚਾਲ ਨੇ ਸੈਂਕੜੇ ਇਮਾਰਤਾਂ ਨਸ਼ਟ ਕਰ ਦਿੱਤੀਆਂ ਸਨ ਤੇ 53000 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਸੀ। -ਪੀਟੀਆਈ
Advertisement
Advertisement