ਤੀਜੀ ਧਿਰ ਦੀ ਭਾਰਤ-ਪਾਕਿ ਵਿਚਾਲੇ ਵਿਚੋਲਗੀ 1990 ਤੋਂ ਜਾਰੀ: ਤਿਵਾੜੀ
05:01 AM May 14, 2025 IST
ਨਵੀਂ ਦਿੱਲੀ, 13 ਮਈ
ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਅੱਜ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤੀਜੀ ਧਿਰ ਦੀ ਵਿਚੋਲਗੀ 1990 ਤੋਂ ਹੁੰਦੀ ਰਹੀ ਹੈ। ਉਨ੍ਹਾਂ ਯੂਪੀਏ ਸਰਕਾਰ ਵੇਲੇ ਦੀਆਂ ਅਜਿਹੀਆਂ ਉਦਾਹਰਣਾਂ ਦਾ ਹਵਾਲਾ ਵੀ ਦਿੱਤਾ। ਤਿਵਾੜੀ ਨੇ ਐੱਕਸ ’ਤੇ ਕਿਹਾ, ‘ਭਾਰਤ ਅਤੇ ਪਾਕਿਸਤਾਨ ਵਿਚਾਲੇ ਤੀਜੀ ਧਿਰ ਦੀ ਵਿਚੋਲਗੀ 1990 ਤੋਂ ਚੱਲੀ ਆ ਰਹੀ ਹੈ। ਤੁਸੀਂ ਇਸ ਨੂੰ ਦਲਾਲੀ, ਵਿਚੋਲਗੀ, ਸਾਲਸੀ ਆਦਿ ਕੁੱਝ ਵੀ ਕਹਿ ਸਕਦੇ ਹੋ।’ ਉਨ੍ਹਾਂ ਕਿਹਾ ਕਿ 1947-1972 ਤੱਕ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤਿਆਂ, 1972-1990 ਤੱਕ ਸ਼ਿਮਲਾ ਸਮਝੌਤੇ ਅਤੇ 1990 ਤੋਂ ਬਾਅਦ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਰਹੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸਿਰਫ ਤੱੱਥ ਅੱਗੇ ਰੱਖ ਰਹੇ ਹਨ। ਕਾਂਗਰਸ ਆਗੂ ਤਿਵਾੜੀ ਦੇ ਇਸ ਬਿਆਨ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। -ਪੀਟੀਆਈ
Advertisement
Advertisement
Advertisement