ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੀਜੀ ਜਮਾਤ ਦੀ ਯਸ਼ਵੀ ਨੇ ਬਣਾਇਆ ਸੁੰਦਰ ਕਾਰਡ

03:55 AM May 11, 2025 IST
featuredImage featuredImage
ਜੇਤੂ ਵਿਦਿਆਰਥੀ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਵਾਂ ਨਾਲ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਮਈ
ਡੀਏਵੀ ਸੈਨਟੇਰੀ ਪਬਲਿਕ ਸਕੂਲ ਵਿਚ ਮਾਂ ਦਿਵਸ ਦੇ ਸੰਦਰਭ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ । ਇਸ ਵਿੱਚ ਨਰਸਰੀ ਜਮਾਤ ਤੋਂ ਦੂਜੀ ਤੱਕ ਦੇ ਵਿਦਿਆਰਥੀਆਂ ਨੇ ਅਧਿਆਪਕਾਵਾਂ ਨਾਲ ਵੱਖ-ਵੱਖ ਤਰ੍ਹਾਂ ਦੀਆਂ ਖੇਡ ਗਤੀਵਿਧੀਆਂ ਕਰਦੇ ਹੋਏ ਮਾਂ ਦਿਵਸ ਤੇ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਣਿਆ। ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਲਈ ਸੁੰਦਰ ਤੇ ਸੋਹਣੇ ਕਾਰਡ ਬਣਾਏ ਤੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਆਪਣੀਆਂ ਮਾਵਾਂ ਲਈ ਪਿਆਰ ਪ੍ਰਦਸ਼ਿਤ ਕੀਤਾ। ਇਨਾਂ ਸਾਰੀਆਂ ਪ੍ਰਤੀਯੋਗਤਾਵਾਂ ਪ੍ਰਿੰਸੀਪਲ ਜੀਵਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਹੇਠ ਹੋਈਆਂ। ਸੰਸਕਿਤ੍ਰਕ ਗਤੀਵਿਧੀਆਂ ਦਾ ਆਯੋਜਨ ਅਧਿਆਪਕਾ ਜੋਤੀ ਅਨੰਦ ਦੀ ਅਗਵਾਈ ਵਿਚ ਹੋਇਆ। ਇਸ ਮੌਕੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਮਾਂ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਮੁਕਾਬਲਿਆਂ ਦੌਰਾਨ ਤੀਜੀ ਜਮਾਤ ਵਿੱਚ ਯਸ਼ਵੀ ਨੇ ਪਹਿਲਾ, ਗੁਰਅੰਮਿਤ੍ਰ ਨੇ ਦੂਜਾ, ਕੁੰਜ ਤੇ ਸ਼ਰੇਆ ਨੇ ਤੀਜਾ, ਚੌਥੀ ਜਮਾਤ ਵਿੱਚ ਯਸ਼ਵੀ ਨੇ ਪਹਿਲਾ, ਹਰਸ਼ਿਤ ਨੇ ਦੂਜਾ, ਅਰਾਧਿਆ ਨੇ ਤੀਜਾ, ਪੰਜਵੀਂ ਵਿੱਚ ਆਰਵੀ ਨੇ ਪਹਿਲਾ, ਪਰਨੀਤ ਤੇ ਹਰਸ਼ਿਤ ਨੇ ਦੂਜਾ, ਛੇਵੀਂ ਜਮਾਤ ਵਿੱਚ ਕੁਰਨਾਲ ਨੇ ਪਹਿਲਾ, ਦੀਕਸ਼ਾ ਨੇ ਦੂਜਾ, ਅਵਨੀ ਨੇ ਤੀਜਾ, ਸੱਤਵੀਂ ਜਮਾਤ ਵਿੱਚ ਹਰਕੀਰਤ ਨੇ ਪਹਿਲਾ, ਜਸ਼ਨਪ੍ਰੀਤ ਨੇ ਦੂਜਾ, ਰਿਆ ਨੇ ਤੀਜਾ, ਅੱਠਵੀਂ ਵਿੱਚ ਸਿਮਰਨ ਜੀਤ ਨੇ ਪਹਿਲਾ, ਕਨਿਸ਼ਕ ਸੈਣੀ ਨੇ ਦੂਜਾ, ਤ੍ਰਿਪਤੀ ਨੇ ਤੀਜਾ, ਨੌਵੀਂ ਜਮਾਤ ਵਿੱਚ ਅਨਮੋਲ ਨੇ ਪਹਿਲਾ, ਗੁਰਨੂਰ ਨੇ ਦੂਜਾ, ਮਹਿਕ ਚੌਹਾਨ ਨੇ ਤੀਜਾ, ਦਸਵੀਂ ਜਮਾਤ ਵਿੱਚ ਹਰਲੀਨ ਨੇ ਪਹਿਲਾ, ਨਮਨਪ੍ਰੀਤ ਨੇ ਦੂਜਾ, ਭੂਮਿਕਾ ਤੇ ਗੁਰਸ਼ਰਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਜੇਤੂਆਂ ਨੂੰ ਸਰਟੀਫਿਕੇਟ ਵੰਡੇ ਗਏ।

Advertisement

Advertisement