ਤਿੰਨ ਮੁਲਜ਼ਮ 520 ਗਰਾਮ ਹੈਰੋਇਨ ਸਣੇ ਕਾਬੂ
05:17 AM May 29, 2025 IST
ਹਰਜੀਤ ਸਿੰਘ
ਜ਼ੀਰਕਪੁਰ, 28 ਮਈ
ਢਕੌਲੀ ਪੁਲੀਸ ਨੇ ਤਿੰਨ ਮੁਲਜ਼ਮਾਂ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਐੱਸਪੀ ਜ਼ੀਰਕਪੁਰ ਜਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਲਰਾਜ ਸਿੰਘ ਵਾਸੀ ਤਰਨ ਤਾਰਨ ਬਾਰੇ ਸੂਚਨਾ ਮਿਲੀ ਸੀ ਕਿ ਉਹ ਖਰੜ ਵਿੱਚ ਰਹਿੰਦਾ ਹੈ ਅਤੇ ਜ਼ੀਰਕਪੁਰ ਵਿੱਚ ਨਸ਼ਾ ਤਸਕਰੀ ਕਰਦਾ ਹੈ। ਉਸ ਕੋਲੋਂ 20 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਉਸ ਤੋਂ ਪੁੱਛ-ਪੜਤਾਲ ਦੇ ਆਧਾਰ ’ਤੇ ਪੁਲੀਸ ਨੇ 500 ਗਰਾਮ ਹੋਰ ਹੈਰੋਇਨ ਬਰਾਮਦ ਕਰ ਕੇ ਦੋ ਹੋਰ ਮੁਲਜ਼ਮਾਂ ਗੁਰਭੇਜ ਸਿੰਘ ਤੇ ਸੁਖਵੀਰ ਸਿੰਘ ਦੋਵੇਂ ਵਾਸੀ ਪਿੰਡ ਨੌਰੰਗਾਬਾਦ ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਢਕੌਲੀ ਪੁਲੀਸ ਵੱਲੋਂ ਇੱਕ ਵੱਖਰੇ ਮਾਮਲੇ ਉਦੇ ਭਾਨ ਸਿੰਘ ਵਾਸੀ ਸਾਰੰਗਪੁਰ ਜ਼ਿਲ੍ਹਾ ਅੰਬਾਲਾ ਦੇ ਕੈਂਟਰ ਵਿੱਚ 220 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ।
Advertisement
Advertisement