ਤਿੰਨ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
04:48 AM May 10, 2025 IST
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਤਿੰਨ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੁਲੀਸ ਤੋਂ ਬਚਣ ਲਈ ਟਰਾਂਸਜੈਂਡਰ ਬਣ ਕੇ ਰਹਿ ਰਹੇ ਸਨ। ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਨੂੰ ਆਜ਼ਾਦਪੁਰ ਨਵੀਂ ਸਬਜ਼ੀ ਮੰਡੀ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਿੰਨੋ ਜਣੇ ਸ਼ੱਕ ਤੋਂ ਬਚਣ ਲਈ ਟਰੈਫਿਕ ਸਿਗਨਲ ’ਤੇ ਭੀਖ ਮੰਗਦੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਚਾਰ ਮੋਬਾਈਲ ਬਰਾਮਦ ਕੀਤੇ ਹਨ, ਜਿਨ੍ਹਾਂ ’ਚੋਂ ਇਕ ਮੋਬਾਈਲ ਵਿੱਚ ਪਾਬੰਦੀ ਵਾਲੀ ਐਪ ਸੀ, ਜਿਸ ਦੀ ਵਰਤੋਂ ਉਹ ਬੰਗਲਾਦੇਸ਼ ਵਿੱਚ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰਨ ਲਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੁਹੰਮਦ ਮਕਸੂਦਾ, ਅਬਦੁਲ ਹਕੀਮ ਤੇ ਫਈਮ ਪਾਇਲ ਵਜੋਂ ਹੋਈ ਹੈ, ਜੋ ਬੰਗਲਾਦੇਸ਼ ਦੇ ਢਾਕਾ, ਮੈਮਨਸਿੰਘ ਅਤੇ ਨਾਰਾਇਣਗੰਜ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। -ਪੀਟੀਆਈ
Advertisement
Advertisement