ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਈ ਨੂੰ ਕਤਲ ਕਰਨ ਵਾਲਾ ਭਤੀਜਾ ਗ੍ਰਿਫ਼ਤਾਰ

05:02 AM May 24, 2025 IST
featuredImage featuredImage

ਸਰਬਜੀਤ ਸਿੰਘ ਭੱਟੀ
ਅੰਬਾਲਾ, 23 ਮਈ
ਥਾਣਾ ਸਾਹਾ ਅਧੀਨ ਆਉਣ ਵਾਲੇ ਪਿੰਡ ਚੁੜਿਆਲੀ ’ਚ ਬਿਰਧ ਔਰਤ ਦੇ ਕਤਲ ਦੀ ਗੁੱਥੀ ਪੁਲੀਸ ਨੇ ਕੁਝ ਦਿਨਾਂ ’ਚ ਸੁਲਝਾ ਲਈ ਹੈ। ਪੁਲੀਸ ਅਨੁਸਾਰ ਇਹ ਹੱਤਿਆ ਔਰਤ ਦੇ ਭਤੀਜੇ ਨੇ ਹੀ ਪੈਸੇ ਅਤੇ ਗਹਿਣਿਆਂ ਦੇ ਲਾਲਚ ’ਚ ਆ ਕੇ ਕੀਤੀ। ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਅਭਿਮੰਨਿਊ ਉਰਫ਼ ਚਿੰਟੂ ਵਾਸੀ ਪਿੰਡ ਦੁਖੇੜੀ ਵਜੋਂ ਹੋਈ ਹੈ।ਇਸ ਸਬੰਧੀ ਥਾਣਾ ਸਾਹਾ ਦੇ ਇੰਚਾਰਜ ਸਬ-ਇੰਸਪੈਕਟਰ ਕਰਮਵੀਰ ਸਿੰਘ ਨੇ ਦੱਸਿਆ ਕਿ 15 ਮਈ ਨੂੰ ਬਿਰਧ ਔਰਤ ਆਪਣੇ ਭਤੀਜੇ ਨਾਲ ਚੌਕੀ ਲਗਾਉਣ ਗਈ ਸੀ ਪਰ ਉਹ ਘਰ ਵਾਪਸ ਨਹੀਂ ਆਈ। 16 ਮਈ ਦੀ ਰਾਤ ਨੂੰ ਉਸ ਦੀ ਲਾਸ਼ ਪਿੰਡ ਚੁੜਿਆਲੀ ਦੀ ਪੰਚਾਇਤੀ ਜ਼ਮੀਨ ਵਿੱਚ ਪਈ ਮਿਲੀ ਸੀ। ਔਰਤ ਦੇ ਸਿਰ, ਮੂੰਹ ਅਤੇ ਉਂਗਲੀਆਂ ਨੂੰ ਜ਼ਖ਼ਮੀ ਕੀਤਾ ਗਿਆ ਸੀ। ਪੁਲੀਸ ਨੇ ਸਾਈਬਰ ਮਾਹਿਰਾਂ ਦੀ ਮਦਦ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਸਾਰਾ ਸ਼ੱਕ ਮਹਿਲਾ ਦੇ ਭਤੀਜੇ ਅਭਿਮੰਨਿਊ ’ਤੇ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਨੇ ਅਭਿਮੰਨਿਊ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਮੰਨਿਆ ਕਿ ਉਸ ਨੂੰ ਲੱਗਿਆ ਸੀ ਕਿ ਤਾਈ ਕੋਲ ਸੋਨੇ ਦੀਆਂ ਵਾਲੀਆਂ ਅਤੇ ਨਗਦ ਪੈਸੇ ਹਨ, ਜੋ ਉਸ ਦਾ ਕਰਜ਼ਾ ਉਤਾਰਨ ਵਿੱਚ ਮਦਦਗਾਰ ਹੋ ਸਕਦੇ ਹਨ। ਇਸ ਲਈ ਉਸ ਨੇ ਆਪਣੀ ਤਾਈ ਦੀ ਪੱਥਰ ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਾਮਲੇ ਦੀ ਸ਼ਿਕਾਇਤ ਮ੍ਰਿਤਕ ਦੇ ਪੁੱਤਰ ਸੰਜੀਵ ਕੁਮਾਰ ਵਾਸੀ ਦੁਖੇੜੀ ਨੇ ਦਰਜ ਕਰਵਾਈ ਸੀ।

Advertisement

Advertisement