ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਜਪੁਰ ਰੋਡ ’ਤੇ ਪਾਵਰ ਗਰਿੱਡ ’ਚ ਅੱਗ ਲੱਗੀ

05:04 AM Dec 12, 2024 IST
ਤਾਜਪੁਰ ਰੋਡ ’ਤੇ ਪਾਵਰ ਗਰਿੱਡ ’ਚ ਲੱਗੀ ਹੋਈ ਅੱਗ। -ਫੋਟੋ: ਅਸ਼ਵਨੀ ਧੀਮਾਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਦਸੰਬਰ

Advertisement

ਸਨਅਤੀ ਸ਼ਹਿਰ ਦੇ ਤਾਜਪੁਰ ਰੋਡ ਕੇਂਦਰੀ ਜੇਲ੍ਹ ਨੇੜੇ ਦੇਰ ਸ਼ਾਮ 66 ਕੇਵੀ ਪਾਵਰ ਗਰਿੱਡ ਨੂੰ ਅਚਾਨਕ ਹੀ ਅੱਗ ਲੱਗ ਗਈ, ਜਿਸ ਦੀਆਂ ਲਾਟਾਂ ਦੇਖਦੇ ਹੀ ਦੇਖਦੇ ਅਸਮਾਨ ਛੂਹਣ ਲੱਗੀਆਂ ਤੇ ਨੇੜੇ ਦੇ ਕਈ ਇਲਾਕਿਆਂ ’ਚ ਹਨੇਰਾ ਛਾ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਤਾਜਪੁਰ ਰੋਡ ’ਤੇ ਕੇਂਦਰੀ ਜੇਲ੍ਹ ਨੇੜੇ ਸਥਿੱਤ 66 ਕੇਵੀ ਪਾਵਰ ਗਰਿੱਡ ’ਚ ਸ਼ਾਮ ਨੂੰ ਲਗਪਗ 6 ਵਜੇ ਅੱਗ ਲੱਗ ਗਈ, ਜਿਸ ਨੇ ਕੁੱਝ ਮਿੰਟਾਂ ਵਿੱਚ ਹੀ ਭਿਆਨਕ ਰੂਪ ਧਾਰ ਲਿਆ ਅਤੇ ਗਰਿੱਡ ਅੰਦਰ ਬਿਜਲੀ ਵਾਲੀਆਂ ਤਾਰਾਂ ਤੇ ਕਈ ਵੱਡੇ ਟਰਾਂਸਫਾਰਮਰ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਕਾਰਨ ਇਸ ਪਾਵਰ ਗਰਿੱਡ ਨਾਲ ਸਬੰਧਤ ਕਈ ਇਲਾਕਿਆਂ ’ਚ ਹਨੇਰਾ ਛਾ ਗਿਆ। ਅੱਗ ਇੰਨੀ ਭਿਆਨਕ ਸੀ ਕਿ ਉਸਦੀਆਂ ਲਪਟਾਂ ਕਈ-ਕਈ ਕਿਲੋਮੀਟਰ ਤੋਂ ਨਜ਼ਰ ਆ ਰਹੀਆਂ ਸਨ। ਅੱਗ ਲੱਗਣ ਸਬੰਧੀ ਬਿਜਲੀ ਵਿਭਾਗ ਤੇ ਇਲਾਕੇ ਦੇ ਲੋਕਾਂ ਵੱਲੋਂ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬਿਗ੍ਰੇਡ ਵਿਭਾਗ ਦੇ ਆਤਿਸ਼ ਨੇ ਦੱਸਿਆ ਕਿ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤਾਜਪੁਰ ਰੋਡ ’ਤੇ ਪਾਵਰ ਗਰਿੱਡ ’ਚ ਅੱਗ ਲੱਗ ਗਈ ਹੈ। ਉਨ੍ਹਾਂ ਤੁਰੰਤ 6 ਗੱਡੀਆਂ ਨੂੰ ਅੱਗ ਬੁਝਾਉਣ ਲਈ ਭੇਜਿਆ। ਖ਼ਬਰ ਲਿਖੇ ਜਾਣ ਤੱਕ ਅੱਗ ਕਾਬੂ ਤੋਂ ਬਾਹਰ ਸੀ, ਜਿਸ ਨੂੰ ਬੁਝਾਉਣ ਲਈ ਜਿੱਥੇ ਫਾਇਰ ਬਿਗ੍ਰੇਡ ਦੇ ਕਰਮਚਾਰੀ ਪੂਰੀ ਜੱਦੋ- ਜਹਿਦ ਕਰ ਰਹੇ ਸਨ ਉੱਥੇ ਹੀ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਦੇ ਵਸਨੀਕ ਵੀ ਸਹਿਮੇ ਹੋਏ ਦਿਖਾਈ ਦਿੱਤੇ। ਫਾਇਰ ਬਿਗ੍ਰੇਡ ਦੇ ਅਧਿਕਾਰੀ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਬਣਿਆ ਹੈ।

Advertisement
Advertisement