ਤਾਇਵਾਨ ਅਥਲੈਟਿਕ ਓਪਨ ’ਚ ਭਾਰਤ ਨੇ ਛੇ ਤਗ਼ਮੇ ਜਿੱਤੇ
04:16 AM Jun 08, 2025 IST
ਤਾਇਪੇ ਸਿਟੀ, 7 ਜੂਨ
ਤਾਇਵਾਨ ਅਥਲੈਟਿਕ ਓਪਨ ਵਿੱਚ ਅੱਜ ਭਾਰਤ ਨੇ ਛੇ ਸੋਨ ਤਗ਼ਮੇ ਜਿੱਤੇ। ਇਨ੍ਹਾਂ ’ਚੋਂ ਇੱਕ ਏਸ਼ੀਅਨ ਚੈਂਪੀਅਨ ਜਯੋਤੀ ਯਾਰਾਜੀ ਨੇ ਮਹਿਲਾ 100 ਮੀਟਰ ਅੜਿੱਕਾ ਦੌੜ ’ਚ ਜਿੱਤਿਆ, ਜੋ 12.99 ਸੈਕਿੰਡ ਦੇ ਸਮੇਂ ਨਾਲ ਪਹਿਲੇ ਸਥਾਨ ’ਤੇ ਰਹੀ। ਜਪਾਨ ਦੀ ਅਸੁਕਾ ਤੇਰਾਡਾ (13.04 ਸੈਕਿੰਡ) ਅਤੇ ਚਿਸਾਤੋ ਕਿਓਯਾਮਾ (13.10 ਸੈਕਿੰਡ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ। ਜਯੋਤੀ ਨੇ 29 ਮਈ ਨੂੰ ਦੱਖਣੀ ਕੋਰੀਆ ’ਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ, ਜਿਸ ਵਿੱਚ ਉਸ ਨੇ 12.96 ਸੈਕਿੰਡ ਦਾ ਸਮਾਂ ਕੱਢਿਆ ਸੀ। ਕੌਮੀ ਰਿਕਾਰਡ ਧਾਰਕ ਤੇਜਸ ਸ਼ਿਰਸੇ ਨੇ ਪੁਰਸ਼ਾਂ ਦੀ 110 ਮੀਟਰ ਅੜਿੱਕਾ ਦੌੜ ’ਚ 13.52 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਅਬਦੁੱਲਾ ਅਬੂਬਕਰ ਨੇ ਟ੍ਰਿਪਲ ਜੰਪ ਅਤੇ ਪੂਜਾ ਨੇ ਮਹਿਲਾ 1500 ਮੀਟਰ ਦੌੜ ਵਿੱਚ ਸੋਨ ਤਗ਼ਮੇ ਜਿੱਤੇ। ਇਸੇ ਤਰ੍ਹਾਂ ਭਾਰਤ ਨੇ ਪੁਰਸ਼ 4x100 ਮੀਟਰ ਰੀਲੇਅ ਅਤੇ ਮਹਿਲਾ 4x100 ਮੀਟਰ ਰੀਲੇਅ ਵਿੱਚ ਵੀ ਸੋਨ ਤਗ਼ਮੇ ਜਿੱਤੇ। -ਪੀਟੀਆਈ
Advertisement
Advertisement