ਤਲਾਸ਼ੀ ਮੁਹਿੰਮ ਦੌਰਾਨ 170 ਲਿਟਰ ਲਾਹਣ ਸਣੇ ਕਾਬੂ
04:40 AM May 20, 2025 IST
ਪੱਤਰ ਪ੍ਰੇਰਕ
ਰਤੀਆ, 19 ਮਈ
ਅਪਰਾਧ ਮੁਕਤ ਵਿਸ਼ੇਸ਼ ਮੁਹਿੰਮ ਤਹਿਤ ਅੱਜ ਥਾਣਾ ਸਦਰ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਵਿਚ ਡੌਗ ਸੁਕਆਇਡ ਟੀਮ ਦੇ ਡੌਗ ਜੈਕ ਨੇ ਸ਼ਰਾਬ ਤਸਕਰ ਨੂੰ ਫੜਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਜੈਕ ਨੇ ਪਿੰਡ ਖੁਣਨ ਵਿੱਚ ਸਥਿਤ ਮੁਖਤਾਰ ਸਿੰਘ ਦੀ ਢਾਣੀ ਤੋਂ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕਰਵਾਇਆ ਹੈ। ਥਾਣਾ ਸਦਰ ਦੇ ਇੰਚਾਰਜ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਕਪਤਾਨ ਸਿਧਾਂਤ ਜੈਨ ਦੀ ਅਗਵਾਈ ਹੇਠ ਇਲਾਕੇ ਵਿੱਚ ਨਸ਼ਾ ਮੁਕਤ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਕੜੀ ਤਹਿਤ ਅੱਜ ਪੁਲੀਸ ਟੀਮ ਨੇ ਡੌਗ ਸੁਕਆਇਡ ਨਾਲ ਮਿਲ ਕੇ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪਿੰਡ ਖੁਣਨ ਵਿੱਚ ਮੁਖਤਾਰ ਸਿੰਘ ਦੀ ਢਾਣੀ ਵਿੱਚੋਂ 170 ਲਿਟਰ ਲਾਹਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਮੁਖਤਾਰ ਸਿੰਘ ਵਾਸੀ ਖੁਣਨ ਵਜੋਂ ਹੋਈ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਰਤੀਆ ਵਿੱਚ ਕੇਸ ਦਰਜ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ।
Advertisement
Advertisement