ਤਲਵੰਡੀ ਕਲਾਂ ’ਚ ਅੱਖਾਂ ਦਾ ਕੈਂਪ 21 ਨੂੰ
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 16 ਮਈ
ਨਜ਼ਦੀਕੀ ਪਿੰਡ ਤਲਵੰਡੀ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਨਿਰੀਖਣ ਤੇ ਆਪਰੇਸ਼ਨ ਕੈਂਪ 21 ਮਈ ਦਿਨ ਬੁੱਧਵਾਰ ਨੂੰ ਲਗਵਾਇਆ ਜਾ ਰਿਹਾ ਹੈ। ਸਰਪੰਚ ਪਰਮਿੰਦਰ ਸਿੰਘ ਤੇ ਭੁਪਿੰਦਰ ਧਨੋਆ ਨੇ ਦੱਸਿਆ ਕਿ ਐਨਆਰਆਈ ਮਾਨਵ ਸੇਵਾ ਸੁਸਾਇਟੀ ਵਲੋਂ ਇਹ ਕੈਂਪ ਪੀਐੱਚਸੀ ਤਲਵੰਡੀ ਕਲਾਂ ਵਿਖੇ ਲੱਗੇਗਾ। ਇਸ ਵਿੱਚ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮਡੀ ਸਟੇਟ ਐਵਾਰਡੀ ਮਰੀਜ਼ਾਂ ਦਾ ਚੈੱਕਅਪ ਕਰਨਗੇ ਤੇ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਇਹ ਆਪਰੇਸ਼ਨ ਲੈਨਜ਼ਾਂ ਵਾਲੇ ਬਿਨਾਂ ਟਾਂਕੇ ਤੋਂ ਕੀਤੇ ਜਾਣਗੇ। ਕੈਂਪ ਦੌਰਾਨ ਸ਼ੂਗਰ ਤੇ ਬਲੱਡ ਪ੍ਰੈਸ਼ਰ ਵੀ ਚੈੱਕ ਕਰਕੇ ਜਨਰਲ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਨੂੰ ਸਲਾਹ ਦੇਣਗੇ। ਕੈਂਪ ਦੀ ਤਿਆਰੀ ਸਬੰਧੀ ਅੱਜ ਕੀਤੀ ਮੀਟਿੰਗ ਵਿੱਚ ਸਰਪੰਚ ਪਰਮਿੰਦਰ ਸਿੰਘ ਤੋਂ ਇਲਾਵਾ ਸਰਬਜੀਤ ਸਿੰਘ, ਜਗਜੀਤ ਸਿੰਘ, ਪਵਨ ਧਨੋਆ, ਹਰਦੇਵ ਸਿੰਘ, ਸੁਖਵੀਰ ਸਿੰਘ, ਸੁਖਦੀਪ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਸੁੱਖਾ ਬਾਸੀ, ਜਸ਼ਨ ਤਲਵੰਡੀ, ਸਰਵਣ ਸਿੰਘ ਤੇ ਹੋਰ ਹਾਜ਼ਰ ਸਨ।