ਤਰਨ ਤਾਰਨ ਵਿਚ 85 ਕਿਲੋ ਹੈਰੋਇਨ ਸਣੇ ਕਾਬੂ
04:00 AM May 17, 2025 IST
ਗੁਰਬਖਸ਼ਪੁਰੀ
ਤਰਨ ਤਾਰਨ, 16 ਮਈ
ਤਰਨ ਤਾਰਨ ਪੁਲੀਸ ਨੇ ਇੱਥੋਂ ਦੀ ਝਬਾਲ ਰੋਡ ’ਤੇ ਐਕਟਿਵਾ ’ਤੇ ਆ ਰਹੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 85 ਕਿਲੋ ਹੈਰੋਇਨ ਬਰਾਮਦ ਕੀਤੀ ਹੈ| ਇਸ ਬਰਾਮਦਗੀ ਨੂੰ ਜ਼ਿਲ੍ਹਾ ਪੁਲੀਸ ਦੀ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਦੱਸਿਆ ਜਾ ਰਿਹਾ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਮਰਜੋਤ ਸਿੰਘ ਉਰਫ ਜੋਤਾ ਸੰਧੂ (30) ਵਾਸੀ ਭਿੱਟੇਵੱਡ (ਅੰਮ੍ਰਿਤਸਰ) ਵਜੋਂ ਹੋਈ ਹੈ| ਮੁਲਜ਼ਮ ਕੋਲੋਂ ਕੀਤੀ ਗਈ ਮੁੱਢਲੀ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਉਹ ਆਈਐੱਸਆਈ ਦੀ ਸਰਪ੍ਰਸਤੀ ਵਾਲਾ ਕੌਮਾਂਤਰੀ ਪੱਧਰ ਦਾ ਮੌਡਿਊਲ ਚਲਾ ਰਹੇ ਲਾਲੀ ਨਾਂ ਦੇ ਨਸ਼ਾ ਤਸਕਰ ਦੇ ਕਰਿੰਦੇ ਵਜੋਂ ਕੰਮ ਕਰਦਾ ਸੀ| ਉਹ ਸਰਹੱਦ ਪਾਰੋਂ ਡਰੋਨਾਂ ਰਾਹੀਂ ਹੈਰੋਇਨ ਆਦਿ ਮੰਗਵਾਉਂਦਾ ਸੀ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਅਮਰਜੋਤ ਵੱਖ-ਵੱਖ ਸਰਹੱਦੀ ਥਾਵਾਂ ਤੋਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਕੇ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਸਪਲਾਈ ਕਰਨ ਲਈ ਸਥਾਨਕ ਸਪਲਾਇਰਾਂ ਤੱਕ ਪਹੁੰਚਾਉਂਦਾ ਸੀ।
Advertisement
Advertisement