ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਰਨ ਤਾਰਨ ਦੇ ਫੋਕਲ ਪੁਆਇੰਟ ’ਚ ਸਹੂਲਤਾਂ ਦੀ ਘਾਟ

05:12 AM Jun 16, 2025 IST
featuredImage featuredImage
ਤਰਨ ਤਾਰਨ ਦੇ ਫੋਕਲ ਪੁਆਇੰਟ ਦੀ ਸੜਕ ’ਤੇ ਖੜ੍ਹਾ ਪਾਣੀ|

ਗੁਰਬਖਸ਼ਪੁਰੀ
ਤਰਨ ਤਾਰਨ, 15 ਜੂਨ
ਇੱਥੇ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਲਗਾਇਆ ਫੋਕਲ ਪੁਆਇੰਟ ਅੱਜ ਸਨਅਤੀ ਵਿਭਾਗ ਤੇ ਪ੍ਰਸ਼ਾਸਨ ਦੀ ਅਣਗਹਿਲੀ ਦਾ ਸ਼ਿਕਾਰ ਬਣ ਗਿਆ ਹੈ| 50 ਏਕੜ ਥਾਂ ਵਿੱਚ ਫੈਲੇ ਇਸ ਫੋਕਲ ਪੁਆਇੰਟ ਵਿੱਚ ਉਸ ਵੇਲੇ 100 ਤੋਂ ਵੀ ਵਧੇਰੇ ਸਨਅਤੀ ਇਕਾਈਆਂ ਲਗਾਉਣ ਅਤੇ ਸਨਅਤਕਾਰਾਂ ਦੀ ਰਿਹਾਇਸ਼ ਦੀ ਵਿਵਸਥਾ ਕੀਤੀ ਗਈ ਸੀ| ਇਸ ਦੀ ਸਥਾਪਨਾ ਤੋਂ ਬਾਅਦ ਅੱਜ ਤੱਕ ਸਨਅਤੀ ਵਿਭਾਗ ਨੇ ਇਸ ਦਾ ਰੱਖ-ਰਖਾਅ ਤੇ ਵਿਕਾਸ ਆਦਿ ਦਾ ਉਪਰਾਲਾ ਨਹੀਂ ਕੀਤਾ। ਇੱਥੇ ਪੀਣ ਦੇ ਪਾਣੀ ਦੀ ਲਗਾਈ ਟੈਂਕੀ ਦੀਆਂ ਪਾਈਪਾਂ ਖ਼ਰਾਬ ਹੋ ਗਈਆਂ ਹਨ ਤੇ ਸੜਕਾਂ ਨਕਾਰਾ ਬਣ ਗਈਆਂ ਹਨ| ਸੀਵਰੇਜ ਦਾ ਪਾਣੀ ਸੜਕਾਂ ਦੇ ਖੜ੍ਹਾ ਰਹਿੰਦਾ ਹੈ| ਇੱਥੇ 30 ਦੇ ਕਰੀਬ ਸਨਅਤੀ ਇਕਾਈਆਂ ਕੰਮ ਕਰ ਰਹੀਆਂ ਹਨ ਤੇ 100 ਦੇ ਕਰੀਬ ਪਰਿਵਾਰ ਰਹਿੰਦੇ ਹਨ।
ਸਨਅਤਕਾਰਾਂ ਦੀ ਜਥੇਬੰਦੀ ‘ਤਰਨ ਤਾਰਨ ਫੋਕਲ ਪੁਆਇੰਟ ਐਸੋਸੀਏਸ਼ਨ’ ਦੇ ਪ੍ਰਧਾਨ ਹਰਭਜਨ ਸਿੰਘ ਖਾਲਸਾ ਨੇ ਕਿਹਾ ਕਿ ਉਹ ਇੱਥੋਂ ਦੇ ਲੋਕਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਲਈ ਲਗਾਤਾਰ ਨਗਰ ਕੌਂਸਲ ਦੇ ਅਧਿਕਾਰੀਆਂ ਤੱਕ ਪਹੁੰਚ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐੱਸਆਈਈਸੀ) ਦੇ ਮੈਨੇਜਿੰਗ ਡਾਇਰੈਕਟਰ ਨੂੰ ਇੱਕ ਪੱਤਰ ਲਿਖ ਕੇ ਫੋਕਲ ਪੁਆਇੰਟ ਦੇ ਸੀਵਰੇਜ ਦੀਆਂ ਪਾਈਪਾਂ ਦੀ ਸਫ਼ਾਈ, ਵਾਟਰ ਸਪਲਾਈ ਸਿਸਟਮ ਦੀਆਂ ਪਾਈਪਾਂ ਬਦਲਣ, ਪਾਣੀ ਦੀ ਟੈਂਕੀ ਦੀ ਮੁਰੰਮਤ, ਸੜਕਾਂ ਠੀਕ ਕਰਨ ਆਦਿ ਦੀ ਮੰਗ ਕੀਤੀ ਹੈ|
ਇਸ ਸਬੰਧੀ ਜਦੋਂ ਤਰਨ ਤਾਰਨ ਕੌਂਸਲ ਦੇ ਪ੍ਰਬੰਧਕ-ਕਮ-ਐੱਸਡੀਐੱਮ ਅਰਵਿੰਦਰਪਾਲ ਸਿੰਘ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਤਾਂ ਨਾ ਉਨ੍ਹਾਂ ਫੋਨ ਚੁੱਕਿਆ ਅਤੇ ਨਾ ਹੀ ਮੈਸਿਜ ਦਾ ਜਵਾਬ ਦਿੱਤਾ|

Advertisement

Advertisement