ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਰਨਪ੍ਰੀਤ ਸਿੰਘ ਤੇ ਆਦਿਤੀ ਸ਼ਰਮਾ ਹੈੱਡ ਬਣੇ

08:26 AM May 09, 2025 IST
featuredImage featuredImage
ਨੈਸ਼ਨਲ ਸਕੂਲ ਵਿੱਚ ਹੋਏ ਸਮਾਗਮ ਦੌਰਾਨ ਚੁਣੇ ਵਿਦਿਆਰਥੀ ਆਗੂ ਪ੍ਰਿੰਸੀਪਲ ਤੇ ਹੋਰਨਾਂ ਨਾਲ।

ਮਿਹਰ ਸਿੰਘ
ਕੁਰਾਲੀ, 8 ਮਈ
ਸਥਾਨਕ ਮੋਰਿੰਡਾ ਰੋਡ ’ਤੇ ਸਥਿਤ ਨੈਸ਼ਨਲ ਪਬਲਿਕ ਸਕੂਲ ਵਿੱਚ ਵਿਦਿਆਰਥੀ ਆਗੂਆਂ ਦੀ ਚੋਣ ਸਬੰਧੀ ਸਮਾਗਮ (ਇਨਵੈਸਟਰ ਸੈਰਾਮਨੀ) ਸਮਾਗਮ ਹੋਇਆ। ਇਸ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਸੰਤੋਸ਼ ਸ਼ਰਮਾ ਤੇ ਮੈਨੇਜ਼ਰ ਅਮਨ ਸ਼ਰਮਾ ਦੀ ਅਗਵਾਈ ਤੇ ਪ੍ਰਿੰਸੀਪਲ ਮਧੂ ਕਾਲੀਆ ਦੀ ਦੇਖਰੇਖ ਹੇਠ ਕਰਵਾਏ ਇਸ ਸਮਾਗਮ ਦੌਰਾਨ ਤਰਨਪ੍ਰੀਤ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ ਅਤੇ ਅਦਿਤੀ ਸ਼ਰਮਾ ਨੂੰ ਹੈੱਡ ਗਰਲ ਨਿਯੁਕਤ ਕੀਤਾ ਗਿਆ। ਅਭੈ ਸ਼ੁਕਲਾ ਤੇ ਪ੍ਰਭਲੀਨ ਕੌਰ ਨੂੰ ਭਗਤ ਹਾਊਸ ਦੇ ਕੈਪਟਨ ਅਤੇ ਅਨਮੋਲ ਦੇਵਗਨ ਨੂੰ ਵਾਈਸ-ਕੈਪਟਨ ਚੁਣਿਆ ਗਿਆ। ਇਸੇ ਤਰ੍ਹਾਂ ਤਮੰਨਾ ਖੰਨਾ, ਕਿਰਨਵੀਰ ਕੌਰ, ਪ੍ਰਥਮ ਯਾਦਵ ਤੇ ਜੈਸਮੀਨ ਕੌਰ ਨੂੰ ਨਾਨਕ ਹਾਊਸ, ਜੀਵਨਜੋਤ ਸਿੰਘ, ਨਵਦੀਪ ਕੌਰ ਤੇ ਰਿਸ਼ੀਕਾ ਰਮਨ ਹਾਊਸ ਅਤੇ ਗੁਰਕੀਰਤ ਸਿੰਘ, ਹਰਸਮਿਰਨ ਕੌਰ, ਜਸ਼ਨ ਔਲਖ ਤੇ ਹਰਸ਼ਿਤਾ ਨੂੰ ਟੈਗੋਰ ਹਾਊਸ ਦੇ ਕੈਪਟਨ, ਵਾਈਸ ਕੈਪਟਨ ਤੇ ਹੋਰ ਅਹੁਦਿਆਂ ਲਈ ਚੁਣਿਆ ਗਿਆ। ਸਕੂਲ ਦੇ ਸਪਰੋਟਸ ਕੈਪਟਨ ਤੇ ਸਪੋਰਟਸ ਵਾਈਸ ਕੈਪਟਨ ਦੀ ਚੋਣ ਵੀ ਕੀਤੀ ਗਈ।
ਸਮਾਗਮ ਦੌਰਾਨ ਨਵੇਂ ਚੁਣੇ ਵਿਦਿਆਰਥੀ-ਨੁਮਾਇੰਦਿਆਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਸਹੁੰ ਚੁਕਾਈ ਗਈ। ਪ੍ਰਿੰਸੀਪਲ ਮਧੂ ਕਾਲੀਆ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ।

Advertisement

 

Advertisement
Advertisement