ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਣਾਅ ਕਾਰਨ ਗੁਰੂ ਘਰਾਂ ਵਿੱਚ ਸੰਗਤ ਦੀ ਆਮਦ ਘਟੀ

06:25 AM May 11, 2025 IST
featuredImage featuredImage
ਹਨੇਰੇ ਵਿਚ ਦਿਖਾਈ ਦੇ ਰਹੀ ਗੁਰਦੁਆਰਾ ਚਰਨ ਕੰਵਲ ਸਾਹਿਬ ਦੀ ਇਮਾਰਤ। -ਫੋਟੋ: ਟੱਕਰ

ਪੱਤਰ ਪ੍ਰੇਰਕ
ਮਾਛੀਵਾੜਾ, 10 ਮਈ
ਭਾਰਤ-ਪਾਕਿ ਵਿਚਾਲੇ ਜੰਗ ਦੇ ਤਣਾਅ ਕਾਰਨ ਜਿੱਥੇ ਸੜਕਾਂ ’ਤੇ ਆਵਾਜਾਈ ਪਹਿਲਾਂ ਨਾਲੋਂ ਘੱਟ ਰਹੀ, ਉਥੇ ਹੀ ਮਾਛੀਵਾੜਾ ਇਲਾਕੇ ਦੇ ਗੁਰੂ ਘਰਾਂ ਵਿਚ ਵੀ ਇਸ ਦਾ ਅਸਰ ਦਿਖਾਈ ਦਿੱਤਾ। ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਸਮੇਤ ਹੋਰ ਧਾਰਮਿਕ ਅਸਥਾਨਾਂ ਵਿੱਚ ਰੋਜ਼ਾਨਾ ਸ਼ਾਮ ਨੂੰ ਜੁੜਨ ਵਾਲੀ ਵੱਡੀ ਗਿਣਤੀ ਸੰਗਤ ਪਿਛਲੇ ਦਿਨੀਂ ਘੱਟ ਦਿਖਾਈ ਦਿੱਤੀ। ਸਰਹੱਦਾਂ ’ਤੇ ਹੋਏ ਡਰੋਨ ਤੇ ਮਿਜ਼ਾਇਲਾਂ ਦੇ ਹਮਲਿਆਂ ਕਾਰਨ ਲੋਕ ਸਹਿਮੇ ਨਜ਼ਰ ਆਏ ਤੇ ਸ਼ਾਮ ਪੈਣ ਮਗਰੋਂ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ਦੀ ਗਿਣਤੀ ਵੀ ਬਹੁਤ ਘੱਟ ਰਹਿ ਗਈ।

Advertisement

ਇਲਾਕੇ ਵਿੱਚ ਬਲੈਕਆਊਟ ਦੇ ਹੋਏ ਹੁਕਮਾਂ ਦੀ ਪਾਲਣਾ ਕਰਦਿਆਂ ਰੋਸ਼ਨੀਆਂ ਨਾਲ ਜਗਮਗ ਕਰਨ ਵਾਲਾ ਗੁਰਦੁਆਰਾ ਵੀ ਹਨੇਰੇ ਵਿੱਚ ਲਿਪਟਿਆ ਨਜ਼ਰ ਆਇਆ। ਇਤਿਹਾਸਕ ਗੁਰਦੁਆਰਾ ਦੇ ਦੀਵਾਨ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ ਪਰ ਹੁਣ ਜੰਗ ਦੇ ਮਾਹੌਲ ਕਾਰਨ 11 ਮਈ ਸ਼ਾਮ ਨੂੰ ਗੁਰੂ ਅਮਰਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣ ਵਾਲਾ ਸਮਾਗਮ ਰੱਦ ਕਰ ਦਿੱਤਾ ਗਿਆ ਹੈ।

ਐਮਰਜੈਂਸੀ ਹਾਲਤਾਂ ਵਿਚ ਗੁਰੂ ਘਰ ਦੇ ਲੰਗਰ ਤੇ ਰਿਹਾਇਸ਼ੀ ਕਮਰੇ ਸੰਗਤਾਂ ਲਈ ਖੁੱਲ੍ਹੇ: ਮੈਨੇਜਰ
ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਭਾਰਤ-ਪਾਕਿ ਤਣਾਅ ਅਤੇ ਸਰਹੱਦੀ ਖੇਤਰ ਵਿਚ ਹੋ ਰਹੇ ਹਮਲਿਆਂ ਦਾ ਅਸਰ ਮਾਛੀਵਾੜਾ ਇਲਾਕੇ ਦੀ ਸੰਗਤ ਵਿਚ ਦੇਖਣ ਨੂੰ ਮਿਲ ਰਿਹਾ ਹੈ। ਮੈਨੇਜਰ ਨੇ ਕਿਹਾ ਕਿ ਗੁਰੂ ਘਰ ਵਿਚ ਰੋਜ਼ਾਨਾ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ ਅਤੇ ਜੇਕਰ ਫਿਰ ਵੀ ਕੋਈ ਐਮਰਜੈਂਸੀ ਹਾਲਾਤ ਪੈਦਾ ਹੁੰਦੇ ਹਨ ਤਾਂ ਇੱਥੇ ਸੰਗਤਾਂ ਲਈ ਲੰਗਰ ਤੇ ਰਿਹਾਇਸ਼ ਦੇ ਪੁਖਤਾ ਪ੍ਰਬੰਧ ਹਨ, ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦਰਵਾਜ਼ੇ ਸਭ ਧਰਮਾਂ ਲਈ ਖੁੱਲ੍ਹੇ ਹਨ।

Advertisement

Advertisement