ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਗਮਾ ਜੇਤੂ ਰਾਜੇਸ਼ ਸ਼ਰਮਾ ਦਾ ਪਿੰਡ ਗੰਭੀਰਪੁਰ ਪੁੱਜਣ ’ਤੇ ਸਵਾਗਤ

05:06 AM Jul 07, 2025 IST
featuredImage featuredImage
ਰਾਜੇਸ਼ ਕੁਮਾਰ ਸ਼ਰਮਾ ਦਾ ਸਨਮਾਨ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਰਪੰਚ ਐਡਵੋਕੇਟ ਮੀਨਾ ਕਾਲੀਆ।
ਬੀ ਐੱਸ ਚਾਨਾ
Advertisement

ਸ੍ਰੀ ਆਨੰਦਪੁਰ ਸਾਹਿਬ, 6 ਜੁਲਾਈ

ਅਮਰੀਕਾ ਦੇਸ਼ ਦੇ ਅਲਬਾਮਾ ਵਿੱਚ ਹੋਈਆਂ ਖੇਡਾਂ ਦੇ ਵਿੱਚ ਪਿੰਡ ਗੰਭੀਰਪੁਰ ਦੇ ਵਾਸੀ ਏਐੱਸਆਈ ਰਾਜੇਸ਼ ਸ਼ਰਮਾ ਵੱਲੋਂ ਜੁੱਡੋ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ’ਤੇ ਪਿੰਡ ਗੰਭੀਰਪੁਰ ਪੁੱਜਣ ’ਤੇ ਸਨਮਾਨ ਕੀਤਾ ਗਿਆ। ਅੱਜ ਰਾਜੇਸ਼ ਸ਼ਰਮਾ ਦਾ ਪਿੰਡ ਗੰਭੀਰਪੁਰ ਵਿੱਚ ਪਹੁੰਚਣ ’ਤੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਵਾਸੀ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਇਸ ਮੌਕੇ ਉਨ੍ਹਾਂ ਰਾਜੇਸ਼ ਕੁਮਾਰ ਸ਼ਰਮਾ ਦਾ ਸਨਮਾਨ ਕੀਤਾ। ਇਸ ਮੌਕੇ ਪਿੰਡ ਗੰਭੀਰਪਰ ਦੀ ਸਰਪੰਚ ਐਡਵੋਕੇਟ ਮੀਨਾ ਕਾਲੀਆ ਨੇ ਕਿਹਾ ਕਿ ਅੱਜ ਉਹ ਬਹੁਤ ਵੱਡਾ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਅੱਜ ਅਮਰੀਕਾ ਦੇ ਵਿੱਚ ਰਾਜੇਸ਼ ਕੁਮਾਰ ਦੀ ਬਦੌਲਤ ਪਿੰਡ ਨੂੰ ਵੱਡਾ ਮਾਣ ਮਿਲਿਆ ਹੈ। ਇਸ ਮੌਕੇ ਐਡਵੋਕੇਟ ਮੀਨਾ ਕਾਲੀਆ, ਸਾਬਕਾ ਸਰਪੰਚ ਮਨਜੀਤ ਕੁਮਾਰ, ਪੰਡਿਤ ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਸੁਖਦੇਵ ਕੁਮਾਰ, ਸੋਢੀ ਰਾਮ, ਮੋਹਨ ਲਾਲ, ਸ਼ਾਦੀ ਲਾਲ, ਨੰਬਰਦਾਰ ਰਾਮ ਕੁਮਾਰ, ਮਾਸਟਰ ਪਵਨ ਕੁਮਾਰ, ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਅਗਨੀਹੋਤਰੀ, ਅਸ਼ੋਕ ਕੁਮਾਰ ਅਗਨੀਹੋਤਰੀ ਤੇ ਪਿੰਡ ਵਾਸੀ ਹਾਜ਼ਰ ਸਨ।

Advertisement

 

 

 

 

Advertisement