ਤਕਰਾਰ ਮਗਰੋਂ ਇੱਟ ਮਾਰ ਕੇ ਹੱਤਿਆ
05:21 AM Jun 30, 2025 IST
ਪੱਤਰ ਪ੍ਰੇਰਕ
ਜੀਂਦ, 29 ਜੂਨ
ਨਜ਼ਦੀਕੀ ਪਿੰਡ ਜਲਾਲਪੁਰ ਖੁਰਦ ਵਾਸੀ ਬਲਜੀਤ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ। ਬਲਜੀਤ ਉਰਫ ਬਾਦਲ (43) ਰਾਤੀਂ ਘਰ ਵਾਪਸ ਨਾ ਆਇਆ ਤਾਂ ਉਸ ਦੇ ਵਾਰਸਾਂ ਨੇ ਉਸ ਦੀ ਭਾਲ ਕੀਤੀ। ਇਸੇ ਦੌਰਾਨ ਉਸ ਦੀ ਲਾਸ਼ ਉਸ ਦੇ ਖੇਤ ਵਿੱਚ ਮਿਲੀ। ਉਥੇ ਇੱਟ ਵੀ ਖੂਨ ਨਾਲ ਲੱਥ-ਪਥ ਹੋਈ ਪਈ ਸੀ। ਬਲਜੀਤ ਦੇ ਵਾਰਸਾਂ ਨੇ ਦੱਸਿਆ ਕਿ ਬਲਜੀਤ ਨੇ ਆਪਣੀ ਜ਼ਮੀਨ ਵੇਚੀ ਸੀ। ਉਸ ਦੇ ਪੈਸਿਆਂ ’ਤੇ ਲੋਕਾਂ ਦੀ ਅੱਖ ਸੀ। ਬੀਤੀ ਰਾਤ ਬਲਜੀਤ ਨੇ ਅਪਣੇ ਦੋਸਤ ਵਿਜੈ ਅਤੇ ਹਿਮਾਂਸ਼ੂ ਨਾਲ ਖੇਤ ਵਿੱਚ ਸ਼ਰਾਬ ਪੀਤੀ ਸੀ ਤੇ ਇਸੇ ਦੌਰਾਨ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਦੇ ਚਲਦੇ ਬਲਜੀਤ ਦੇ ਦੋਸਤਾਂ ਨੇ ਇੱਟ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮ੍ਰਿਤਕ ਦੇ ਪੁੱਤਰ ਸੌਰਭ ਦੀ ਸਿਕਾਇਤ ’ਤੇ ਵਿਜੈ, ਹਿਮਾਂਸ਼ੂ, ਪ੍ਰਦੀਪ ਅਤੇ ਹੋਰ ਕਈ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
Advertisement
Advertisement