ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਕਨਾਲੋਜੀ ਕੰਪਨੀਆਂ ’ਚ ਛਾਂਟੀ

01:31 PM Jan 30, 2023 IST

ਵੱਡੀ ਤਕਨਾਲੋਜੀ (Big Tech) ਸਨਅਤ ਆਪਣੀਆਂ ਵਿਸ਼ਾਲ ਬੈਲੈਂਸ ਸ਼ੀਟਾਂ ਸਦਕਾ ਅਤੀਤ ਵਿਚ ਬਹੁਤ ਲਚਕਦਾਰ ਸਨਅਤ ਰਹੀ ਹੈ ਜਿਹੜੀ ਬਹੁਤੇ ਆਰਥਿਕ ਝਟਕਿਆਂ ਨੂੰ ਝੱਲ ਲੈਂਦੀ ਸੀ। ਇਸ ਨੂੰ ਕਾਰਪੋਰੇਟ ਖਰਚਿਆਂ ਅਤੇ ਭਰਤੀਆਂ ਸਬੰਧੀ ਫ਼ੈਸਲੇ ਕਰਨ ਪੱਖੋਂ ਵੀ ਮੋਹਰੀ ਮੰਨਿਆ ਜਾਂਦਾ ਰਿਹਾ ਹੈ। ਹੁਣ ਜਦੋਂ ਇਸ ਵਿਕਾਸ ਮੁਖੀ ਤਕਨਾਲੋਜੀ ਸਨਅਤ ਨੂੰ ਸਭ ਤੋਂ ਭਿਆਨਕ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇੱਥੇ ਬੀਤੇ ਕੁਝ ਮਹੀਨਿਆਂ ਦੌਰਾਨ ਮੁਲਾਜ਼ਮਾਂ ਦੀ ਵੱਡੇ ਪੱਧਰ ‘ਤੇ ਛਾਂਟੀ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ। ਇਸ ਝਟਕੇ ਨੂੰ ਸਮਾਜਿਕ ਲਾਗ ਦੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ- ਭਾਵ, ਨਕਲ ਸਰੂਪ ਜੋ ਕੁਝ ਇਕ ਕੰਪਨੀ ਕਰਦੀ ਹੈ, ਉਹੀ ਹੋਰਨਾਂ ਵੱਲੋਂ ਕੀਤਾ ਜਾਂਦਾ ਹੈ। ਤਕਨਾਲੋਜੀ ਕੰਪਨੀਆਂ ਮੁਲਾਜ਼ਮਾਂ ਨੂੰ ਕੱਢਣ ਦੀ ਕਾਰਵਾਈ ਨੂੰ ਆਲਮੀ ਮਹਾਮਾਰੀ ਦੌਰਾਨ ਹਮਲਾਵਰ ਢੰਗ ਨਾਲ ਕਾਰੋਬਾਰ ਦਾ ਪੱਧਰ ਉਚਿਆਏ ਜਾਣ ਤੇ ਕਿਰਤ ਸ਼ਕਤੀ ਦੀ ਮਜ਼ਬੂਤੀ ਤੋਂ ਬਾਅਦ ਸੁਧਾਰ ਵਾਲੇ ਕਦਮ ਵਜੋਂ ਪੇਸ਼ ਕਰ ਰਹੀਆਂ ਹਨ। ਪੱਛਮ ਵਿਚ ਮੰਦਵਾੜੇ ਅਤੇ ਆਰਥਿਕ ਗਿਰਾਵਟ ਦੀਆਂ ਭਵਿੱਖਬਾਣੀਆਂ ਦੌਰਾਨ ਹੱਥ ਘੁੱਟਣ ਦਾ ਤਰਕ ਅਤੇ ਸ਼ੇਅਰਧਾਰਕਾਂ ਨੂੰ ਕਿਸੇ ਵੀ ਬੇਲੋੜੇ ਖਰਚ ਨੂੰ ਠੱਲ੍ਹ ਪਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।

Advertisement

ਜਦੋਂ ਦੁਨੀਆ ਦੀਆਂ ਸਭ ਤੋਂ ਵੱਧ ਮੁੱਲਵਾਨ ਤੇ ਨਕਦੀ ਦੇ ਭਰੇ ਖ਼ਜ਼ਾਨਿਆਂ ਵਾਲੀਆਂ ਕੰਪਨੀਆਂ ਵੱਡੇ ਪੱਧਰ ‘ਤੇ ਛਾਂਟੀ ਦਾ ਫ਼ੈਸਲਾ ਕਰਦੀਆਂ ਹਨ ਤਾਂ ਇਸ ਦੇ ਲਹਿਰ-ਰੂਪੀ ਪ੍ਰਭਾਵ ਦੀ ਚਿੰਤਾ ਹੋਣੀ ਲਾਜ਼ਮੀ ਹੈ। ਇਸ ਦੇ ਸ਼ੁਰੂਆਤੀ ਸਿੱਟੇ ਸਲਾਹ-ਮਸ਼ਵਰਾ, ਮਾਰਕੀਟਿੰਗ, ਇਸ਼ਤਿਹਾਰਬਾਜ਼ੀ ਅਤੇ ਪੈਦਾਵਾਰੀ ਖੇਤਰਾਂ ਵਿਚ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਘਟਨਾਵਾਂ ਦਾ ਮਾੜਾ ਅਸਰ ਭਾਰਤ ਦੀਆਂ ਬਰਾਮਦ ਦੀ ਸੰਭਾਵਨਾ ਉੱਤੇ ਵੀ ਪਵੇਗਾ, ਖ਼ਾਸਕਰ ਸੂਚਨਾ ਤਕਨਾਲੋਜੀ ਸੈਕਟਰ ਵਿਚ। ਇਸ ਪੱਖੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਨੌਕਰੀਆਂ ਗਵਾਉਣ ਵਾਲੇ ਬਹੁਤੇ ਲੋਕ ਆਪਣੀ ਸਿੱਖਿਆ ਤੇ ਕੰਮ ਦੇ ਤਜਰਬੇ ਦੇ ਮੱਦੇਨਜ਼ਰ ਬਹੁਤ ਜ਼ਿਆਦਾ ਰੁਜ਼ਗਾਰ-ਯੋਗਤਾ ਵਾਲੇ ਪੇਸ਼ੇਵਰ ਹਨ। ਸਿੱਟੇ ਵਜੋਂ ਤਨਖ਼ਾਹਾਂ ਜ਼ਰੂਰ ਘਟ ਸਕਦੀਆਂ ਹਨ, ਤਾਂ ਵੀ ਹਾਲੇ ਤੱਕ ਸੂਚਨਾ ਤਕਨਾਲੋਜੀ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੀ ਸਨਅਤ ਹੈ। ਦੇਰ-ਸਵੇਰ ਜ਼ਰੂਰ ਹੀ ਇਨ੍ਹਾਂ ਪੇਸ਼ੇਵਰਾਂ ਨੂੰ ਮੁੜ-ਭਰਤੀ ਕੀਤੇ ਜਾਣ ਦਾ ਜ਼ੋਰਦਾਰ ਦੌਰ ਆਵੇਗਾ।

ਅਮਰੀਕੀ ਕਾਂਗਰਸ ਵਿਚ ਵੀ ਨੌਕਰੀ ਤੋਂ ਕੱਢੇ ਲੋਕਾਂ ਨੂੰ ਇਮਦਾਦ ਦੇਣ ਦੀ ਮੰਗ ਉੱਠੀ ਹੈ। ਅੱਜ ਜੋ ਹਾਲਾਤ ਹਨ, ਉਨ੍ਹਾਂ ਤੋਂ ਡਰਾਉਣਾ ਮੰਜ਼ਰ ਉੱਭਰਦਾ ਹੈ ਪਰ ਉਲਟ ਹਾਲਾਤ ਨੂੰ ਵੀ ਮੌਕਿਆਂ ‘ਚ ਬਦਲਿਆ ਜਾ ਸਕਦਾ ਹੈ। ਵਿਦੇਸ਼ਾਂ ਵਿਚ ਮਾੜੇ ਦੌਰ ਦਾ ਸਾਹਮਣਾ ਕਰ ਰਹੇ ਭਾਰਤੀ ਤਕਨਾਲੋਜੀ ਮਾਹਿਰਾਂ ਤੇ ਭਾਰਤ ਵਿਚਲੀਆਂ ਫਰਮਾਂ ਲਈ ਇਹ ਨਵੀਂ ਸ਼ੁਰੂਆਤ ਲਈ ਸੋਚਣ ਤੇ ਨਵੇਂ ਗੱਠਜੋੜਾਂ ਨੂੰ ਘੋਖਣ ਦਾ ਮੌਕਾ ਹੈ। ਇਹ ਪ੍ਰਤਿਭਾਵਾਨਾਂ ਨੂੰ ਮੁੜ ਵਤਨ ਲਿਆਉਣ, ਵਧੀਆ ਆਰਥਿਕ ਪ੍ਰੇਰਕਾਂ ਦੀ ਪੇਸ਼ਕਸ਼ ਕਰਨ ਅਤੇ ਤਕਨਾਲੋਜੀ ਖੇਤਰ ‘ਚ ਪ੍ਰਭਾਵਸ਼ਾਲੀ ਕਦਮ ਧਰਨ ਦਾ ਢੁਕਵਾਂ ਮੌਕਾ ਹੈ।

Advertisement

Advertisement