ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢੱਕੀ ਸਾਹਿਬ ’ਚ ਵਿਸ਼ਵ ਸਾਂਤੀ ਦਿਵਸ ਮਨਾਇਆ

05:20 AM May 17, 2025 IST
featuredImage featuredImage
ਢੱਕੀ ਸਾਹਿਬ ਮਕਸੂਦੜਾ ਵਿੱਚ ਕਰਵਾਏ ਸਮਾਗਮ ਮੌਕੇ ਸੰਤ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 16 ਮਈ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਨੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਦਿਆਂ 50 ਸਾਲ ਤੋਂ ਵੱਧ ਦਾ ਸਮਾਂ ਹੋਣ ਦੀ ਖੁਸ਼ੀ ਵਿੱਚ 28ਵਾਂ ਵਿਸਵ ਸਾਂਤੀ ਦਿਵਸ ਮਨਾਇਆ ਗਿਆ। ਢੱਕੀ ਸਾਹਿਬ ਅੰਦਰ ਪੰਜ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ। ਅੱਜ ਵਿਸਵ ਸਾਂਤੀ ਨੂੰ ਸਮਰਪਿਤ ਗੁਰਮੰਤਰ ਅਤੇ ਮੂਲਮੰਤਰ ਦੇ ਜਾਪ, ਜਪੁਜੀ ਸਾਹਿਬ, ਚੌਪਈ ਸਾਹਿਬ, ਸੁਖਮਨੀ ਸਹਿਬ ਦੇ ਹਜ਼ਾਰਾਂ ਪਾਠਾਂ ਤੋਂ ਇਲਾਵਾ ਸਹਿਜ ਪਾਠਾਂ ਦੇ ਭੋਗਾਂ ਦੀ ਸੰਗਤ ਨਾਲ ਮਿਲ ਕੇ ਅਰਦਾਸ ਕੀਤੀ ਗਈ।

Advertisement

ਕੁਦਰਤੀ ਵਾਤਾਵਰਨ ਵਿੱਚ ਮਹੰਤ ਗਿਆਨ ਦੇਵ ਸਿੰਘ ਹਰਿਦੁਆਰ, ਸੰਤ ਦਰਸ਼ਨ ਸਿੰਘ ਸ਼ਾਸਤਰੀ ਬਨਾਰਸ, ਸੂਫੀ ਸੰਤ ਗੁਲਾਮ ਹੈਦਰ ਕਾਦਰੀ, ਮੁਫਤੀ ਮੁਹੰਮਦ ਯੂਨਸ ਮਲੇਰਕੋਟਲਾ , ਪਾਦਰੀ ਮਿਸਟਰ ਫਲਿਪ ਮਸੀਹ ਰਾਮਪੁਰ, ਸੁਆਮੀ ਸੰਕਰਾਨੰਦ ਜੀ ਭੂਰੀ ਵਾਲੇ, ਬਾਬਾ ਅਜੈਬ ਰਾਮ ਲਸੋਈ, ਸੰਤ ਅਵਤਾਰ ਸਿੰਘ ਧੂਰਕੋਟ, ਸੁਆਮੀ ਪਰਮੇਸ਼ਰਾ ਨੰਦ ਧੂਲਕੋਟ, ਮਹੰਤ ਸੁਖਦੇਵ ਦਾਸ ਭੁੱਲਰਹੇੜੀ, ਬਾਬਾ ਧਰਮਪਾਲ ਸਿੰਘ ਨਿਜ਼ਾਮਪੁਰ , ਸੰਤ ਲਖਵੀਰ ਸਿੰਘ ਲਲੌਢਾ, ਸੰਤ ਹਰਜਿੰਦਰ ਸਿੰਘ ਬਲਾਚੌਰ, ਸੰਤ ਅਮਰਜੀਤ ਸਿੰਘ ਬੁਲੰਦਾ, ਸੰਤ ਗੁਰਦੀਪ ਸਿੰਘ ਠਾਠ ਕੈਲੇ, ਸੰਤ ਮਨਦੀਪ ਸਿੰਘ ਅਤਰਸਰ, ਸੰਤ ਮਨਮੋਹਨ ਸਿੰਘ ਬਾਰਨ, ਜੱਥੇਦਾਰ ਜਗਦੇਵ ਸਿੰਘ ਮਾਨਸਾ, ਬਾਬਾ ਪਿਆਰਾ ਸਿੰਘ ਬਰੇਟਾ, ਬਾਬਾ ਜਗਸ਼ੀਰ ਸਿੰਘ ਖੱਤਰੀਵਾਲ, ਬਾਬਾ ਅਮਰਾਉ ਸਿੰਘ ਲੰਬਿਆਂ ਵਾਲੇ , ਸੁਆਮੀ ਚੇਤੰਨਿਆ ਪੁਰੀ, ਸੰਤ ਨਿਰਭੈ ਸਿੰਘ ਹਰਿਦੁਆਰ, ਸੰਤ ਝੰਡਾ ਸਿੰਘ ਨਵਾਂ ਸ਼ਹਿਰ, ਬਾਬਾ ਮਨਪ੍ਰੀਤ ਸਿੰਘ ਅਲੀਪੁਰ, ਬਾਬਾ ਇੱਕਬਾਲ ਸਿੰਘ ਬਰੇਟਾ, ਬਾਬਾ ਕਮਲਪ੍ਰੀਤ ਸਿੰਘ ਮੰਜੀ ਸਾਹਿਬ ਕੋਟਾਂ, ਬਾਬਾ ਮਹਿੰਦਰ ਸਿੰਘ ਅੰਬੇਮਾਜਰਾ, ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਪ੍ਰਿਤਪਾਲ ਸਿੰਘ ਮਲੇਸ਼ੀਆ, ਬਾਬਾ ਨਾਜਰ ਸਿੰਘ ਧਬਲਾਨ, ਬਾਬਾ ਜਸਵਿੰਦਰ ਗਿਰੀ ਧਮੋਟ, ਬਾਬਾ ਸੁਖਵਿੰਦਰ ਦਾਸ ਜੰਡਾਲੀ, ਮਹੰਤ ਸੁਖਦੇਵ ਦਾਸ ਅਲੂਣਾ, ਬਾਬਾ ਗੁਰਦੇਵ ਸਿੰਘ ਮਕਸੂਦੜਾ, ਬਾਬਾ ਸਤਨਾਮ ਸਿੰਘ ਸਿੱਧਸਰ ਸਿਹੋੜਾ, ਬਾਬਾ ਬਲਵਿੰਦਰ ਸਿੰਘ ਰੌਣੀ ਵਾਲਿਆ ਨੇ ਜਿੱਥੇ ਢੱਕੀ ਸਾਹਿਬ ਤੋਂ ਵਿਸਵ ਸਾਂਤੀ ਲਈ ਬਾਬਾ ਦਰਸਨ ਸਿੰਘ ਦੇ ਸ਼ੁਰੂ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਉੱਥੇ ਉਹਨਾਂ ਆਪੋ ਆਪਣੇ ਮਜ੍ਹਬਾਂ ਦੇ ਧਾਰਮਿਕ ਗ੍ਰੰਥਾਂ ਦੇ ਪ੍ਰਮਾਣਾਂ ਰਾਹੀ ਦੱਸਿਆ ਕਿ ਹਰ ਘਰ, ਪਿੰਡ ਸੂਬੇ ਦੇਸ ਅਤੇ ਵਿਸਵ ਲਈ ਸਾਂਤੀ ਕਿਉ ਜਰੂਰੀ ਹੈ।

ਸੰਤ ਖਾਲਸਾ ਨੇ ਇਸ ਸਮਾਗਮ ਵਿੱਚ ਪੁੱਜੇ ਸਮੁੱਚੇ ਸਾਧੂਆਂ, ਵਿਦਵਾਨਾਂ ਸਮਾਜਸੇਵੀ ਅਤੇ ਰਾਜਨੀਤਿਕ ਆਗੂਆਂ ਦਾ ਧੰਨਵਾਦ ਕੀਤਾ। ਉੱਥੇ ਸੰਤ ਖਾਲਸਾ ਨੇ ਸੰਯੁਕਤ ਰਾਸਟਰ ਨੂੰ ਅਪੀਲ ਕੀਤੀ ਕਿ ਜਿਹਨਾ ਦੇਸ਼ਾਂ ਕੋਲ ਮਨੁੱਖਤਾਂ ਅਤੇ ਪ੍ਰਕ੍ਰਿਤੀ ਦੇ ਖਾਤਮੇ ਲਈ ਬਣੇ ਪ੍ਰਮਾਣੂ ਹਥਿਆਰਾ ਦੇ ਭੰਡਾਰ ਹਨ ਉਹਨਾਂ ਨੂੰ ਨਸ਼ਟ ਕੀਤਾ ਜਾਵੇ।ਅੱਜ ਦੇ ਸਮਾਗਮ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ, ਡੀਐੱਫਓ ਰਜੇਸ਼ ਕੁਮਾਰ ਲੁਧਿਆਣਾ ਤ ਇਲਾਵਾ ਵੱਡੀ ਦੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ। ਸਟੇਜ ਸਕੱਤਰ ਦੀ ਸੇਵਾ ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ਤੇ ਜੀਤ ਸਿੰਘ ਮਕਸੂਦੜਾ ਨੇ ਨਿਭਾਈ। ਸੰਤ ਦਰਸਨ ਸਿੰਘ ਖਾਲਸਾ ਨੇ ਆਈਆਂ ਸਖਸੀਅਤਾਂ ਨੂੰ ਯਾਦਗਾਰੀ ਚਿੰਨ ਅਤੇ ਲੋਈਆਂ ਨਾਲ ਸਨਮਾਨਿਤ ਕੀਤਾ।

Advertisement

Advertisement