ਢੱਕੀ ਸਾਹਿਬ ’ਚ ਨਾਮ ਸਿਮਰਨ ਸਮਾਗਮ
04:33 AM Jan 13, 2025 IST
ਪੱਤਰ ਪ੍ਰੇਰਕਪਾਇਲ, 12 ਜਨਵਰੀ
Advertisement
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਾਮ ਸਿਮਰਨ ਭਗਤੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਮੂਹ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਮੌਕੇ ਸੰਤ ਦਰਸ਼ਨ ਸਿੰਘ ਖਾਲਸਾ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਵਾਉਦਿਆਂ ਕਿਹਾ ਕਿ ਸਾਨੂੰ ਪਰਮਾਤਮਾ ਦੇ ਨਾਮ ’ਤੇ ਅਟੁੱਟ ਭਰੋਸਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਲਯੁੱਗ ਵਿੱਚ ਗੁਰਬਾਣੀ ਤੇ ਪਰਮਾਤਮਾ ਦਾ ਨਾਮ ਸਾਰੇ ਦੁੱਖਾਂ-ਰੋਗਾਂ ਦਾ ਇਲਾਜ ਹੈ।
Advertisement
Advertisement