ਢੰਡੋਰੀ ਤੋਂ ਲੜਕਾ ਲਾਪਤਾ
05:28 AM Jan 12, 2025 IST
ਪੱਤਰ ਪ੍ਰੇਰਕ
ਜਲੰਧਰ, 11 ਜਨਵਰੀ
ਪਿੰਡ ਢੰਡੋਰੀ ਤੋਂ 14 ਸਾਲ ਦਾ ਲੜਕਾ ਲਾਪਤਾ ਹੋ ਗਿਆ। ਇਸ ਸਬੰਧੀ ਲੜਕੇ ਦੇ ਪਿਤਾ ਦੀਪੂ ਮੰਡਲ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਨਾਮ ਕਰਨ ਹੈ ਤੇ ਉਸ ਦੀ ਉਮਰ 14 ਸਾਲ ਹੈ। ਉਹ ਡਰੋਲੀ ਖੁਰਦ ਸਕੂਲ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਦਾ ਹੈ। ਉਹ ਪਰਸੋਂ ਘਰੋਂ ਸਕੂਲ ਬੈਗ ਲੈ ਕੇ ਸਾਈਕਲ ’ਤੇ ਸਕੂਲ ਗਿਆ ਪਰ ਉਹ ਸ਼ਾਮ ਨੂੰ ਘਰ ਨਹੀਂ ਪਰਤਿਆ ਜਿਸ ’ਤੇ ਉਸ ਵੱਲੋਂ ਸਕੂਲ ਜਾ ਕੇ ਪੁੱਛਿਆ ਗਿਆ ਤਾਂ ਸਕੂਲ ਵਾਲਿਆਂ ਨੇ ਦੱਸਿਆ ਕਿ ਉਹ ਸਵੇਰੇ ਸਕੂਲ ਨਹੀਂ ਆਇਆ। ਫਿਰ ਘਰ ਆ ਕੇ ਦੇਖਿਆ ਤਾਂ ਲੜਕੇ ਵੱਲੋਂ ਸਕੂਲ ਬੈਗ ਵਿੱਚੋਂ ਕਿਤਾਬਾਂ ਬਾਹਰ ਰੱਖੀਆਂ ਗਈਆਂ ਸਨ ਅਤੇ ਉਸ ਵਿੱਚ ਆਪਣੇ ਕੱਪੜੇ ਪਾ ਕੇ ਲੜਕਾ ਸਾਈਕਲ ’ਤੇ ਕਿਤੇ ਚਲਾ ਗਿਆ ਜਿਸ ਦੀ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ। ਉਸ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਪਤਾਰਾ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦੇ ਦਿੱਤੀ ਹੈ।
Advertisement
Advertisement