ਢਿੱਲੋਂ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
05:40 AM May 31, 2025 IST
ਧੂਰੀ (ਬੀਰਬਲ ਰਿਸ਼ੀ): ਪੰਜਾਬ ਰਾਜ ਲਘੂ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸਰਕਾਰੀ ਹਾਈ ਸਕੂਲ ਬੱਲਮਗੜ੍ਹ ਵਿੱਚ 1.96 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਇੱਕ ਸ਼ਾਨਦਾਰ ਉਪਰਾਲਾ ਸਾਬਤ ਹੋ ਰਿਹਾ ਹੈ ਜਿਸ ਵਿੱਚ ਸਰਕਾਰ ਦੇ ਨੁਮਾਇੰਦੇ ਸਿੱਧੇ ਤੌਰ ’ਤੇ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਉਨ੍ਹਾਂ ਦੀਆਂ ਸਕੂਲਾਂ ਨਾਲ ਸਬੰਧਤ ਜ਼ਰੂਰਤਾਂ ਬਾਰੇ ਜ਼ਮੀਨੀ ਪੱਧਰ ’ਤੇ ਜਾਣਕਾਰੀ ਹਾਸਲ ਕਰ ਰਹੇ ਹਨ। ਇਸ ਮੌਕੇ ਉਚੇਚੇ ਤੌਰ ਸਰਪੰਚ ਮਨਦੀਪ ਕੌਰ, ਅਮਰਜੀਤ ਕੌਰ ਇੰਚਾਰਜ ਮੁੱਖ ਅਧਿਆਪਿਕਾ, ਅਧਿਆਪਕ ਆਗੂ ਕਮਲਦੀਪ ਸਿੰਘ ਬਿੱਟੂ, ਵਰੁਣ ਕੁਮਾਰ, ਸ਼ਬੀਰ ਖਾਂ, ਐਸਐਮਸੀ ਚੇਅਰਮੈਨ ਸਰਿੰਦਰ ਸਿੰਘ ਆਦਿ ਹਾਜ਼ਰ ਸਨ।
Advertisement
Advertisement
Advertisement