ਢਾਹਾਂ ਕਲੇਰਾਂ ’ਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ
ਸੁਰਜੀਤ ਮਜਾਰੀ
ਬੰਗਾ, 11 ਜਨਵਰੀ
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ‘ਲੋਹੜੀ ਧੀਆਂ ਦੀ’ ਤਹਿਤ ਸਮਾਜਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵਜੰਮੀਆਂ ਬੱਚੀਆਂ ਨੂੰ ਤੋਹਫੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਾਣ ਪੱਤਰ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿੱਚ ਨਿਕਿਤਾ ਕੌਰ, ਆਸ਼ੀਸ਼ ਕੌਰ, ਸੁਨੇਹਾ, ਮਹਿਕਪ੍ਰੀਤ ਕੌਰ, ਪ੍ਰਭਨੂਰ ਕੌਰ, ਜਪਨਿਧੀ ਕੌਰ, ਮਨਰੂਪ ਕੌਰ, ਰਵਨੂਰ ਕੌਰ, ਰਹਿਮਤ, ਹਸਰਤ, ਜਿੰਦ ਕੌਰ ਤੇ ਯਾਸੀਕਾ ਸ਼ਾਮਲ ਸਨ।
ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱਚ ਇਹ ਸਨਮਾਨ ਰਸਮਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਜ ਮਾਪਿਆਂ ਨੂੰ ਧੀਆਂ ਦੀ ਆਮਦ ਮੌਕੇ ਖੁਸ਼ੀ ਸਾਂਝੀ ਕਰਨ ਅਤੇ ਸਮਾਜ ਨੂੰ ਉਨ੍ਹਾਂ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ। ਉਨ੍ਹਾਂ ਪੁੱਤਰਾਂ ਨੂੰ ਅਲਾਮਤਾਂ ਤੋਂ ਬਚਾਉਣ ਦੇ ਨਾਲ ਨਾਲ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦੀ ਅਪੀਲ ਕੀਤੀ। ਮੰਚ ਸੰਚਾਲਨ ਪ੍ਰੋਗਰਾਮ ਦੇ ਕੋਆਰਡੀਨੇਟਰ ਸੁਰਜੀਤ ਮਜਾਰੀ ਅਤੇ ਸਹਿ-ਕੋਆਰਡੀਨੇਟਰ ਜੋਤੀ ਭਾਟੀਆ ਨੇ ਸਾਂਝੇ ਰੂਪ ਵਿੱਚ ਕੀਤਾ।
ਇਸ ਮੌਕੇ ਟਰੱਸਟ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਕਲੇਰਾਂ, ਐੱਚਆਰ ਵਰਿੰਦਰ ਸਿੰਘ ਬਰਾੜ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜੱਚਾ ਬੱਚਾ ਮਾਹਿਰ ਡਾ. ਸਵਿਤਾ ਬਾਗੜਿਆ, ਗੁਰੂ ਨਾਨਕ ਮਿਸ਼ਨ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਗੁਰੂ ਨਾਨਕ ਮਿਸ਼ਨ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਨੁਮਾਇੰਦੇ ਪਿਯੂਸ਼ੀ ਯਾਦਵ ਤੇ ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਆਦਿ ਸ਼ਾਮਲ ਸਨ।