ਢਾਈ ਕਿਲੋ ਅਫ਼ੀਮ ਸਮੇਤ ਦੋ ਕਾਬੂ
05:47 AM May 10, 2025 IST
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਮੁਬਾਰਕਪੁਰ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਢਾਈ ਕਿਲੋ ਅਫੀਮ ਬਰਾਮਦ ਕੀਤੀ ਹੈ। ਮੁਬਾਰਕਪੁਰ ਪੁਲੀਸ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਲੀਮ ਅਲੀ ਉਰਫ਼ ਬਿੱਟੂ ਅਤੇ ਹਰਦੀਪ ਸਿੰਘ ਉਰਫ਼ ਦੀਪਾ ਪਿੰਡ ਨਡਿਆਲੀ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਉਕਤ ਦੋਨੋਂ ਦੋ ਵਿਅਕਤੀ ਇਲਾਕੇ ਵਿੱਚ ਨਸ਼ੇ ਦੀ ਸਪਲਾਈ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਮਹਿੰਦਰਾ ਐਕਸ ਯੂਵੀ ਡੇਰਾਬੱਸੀ ਵੱਲ ਜਾ ਰਹੇ ਸਨ। ਨਾਕੇ ’ਤੇ ਚੈਕਿੰਗ ਦੋਵਾਂ ਨੂੰ ਢਾਈ ਕਿਲੋ ਅਫ਼ੀਮ ਮਹਿੰਦਰਾ ਐਕਸ ਯੂਵੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
Advertisement
Advertisement