ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਦੀ ਸਖ਼ਤੀ ਦੇ ਬਾਵਜੂਦ ਚੱਲ ਰਹੇ ਨੇ ਨਾਜਾਇਜ਼ ਨਸ਼ਾ ਮੁਕਤੀ ਕੇਂਦਰ

05:45 AM May 19, 2025 IST
featuredImage featuredImage
ਪਿੰਡ ਲੋਹਗੜ੍ਹ ਵਿੱਚ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ’ਤੇ ਛਾਪੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਫ਼ਸਰ।

ਇਕਬਾਲ ਸਿੰਘ ਸਾਂਤ
ਡੱਬਵਾਲੀ, 18 ਮਈ
ਡੱਬਵਾਲੀ ਖੇਤਰ ਵਿੱਚ ਪੁਲੀਸ ਦੀ ਸਖ਼ਤੀ ਦੇ ਬਾਵਜੂਦ ਲੋਕ ਗ਼ੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰਾਂ ਦੇ ਮੁਨਾਫ਼ੇਖੋਰ ਧੰਦੇ ’ਚ ਫ਼ਸੇ ਹੋਏ ਹਨ। ਹਾਲਾਂਕਿ ਪੁਲੀਸ ਨੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਦੌਰਾਨ ਕਈ ਨਾਜਾਇਜ਼ ਨਸ਼ਾ ਛੁਡਾਊਂ ਕੇਂਦਰਾਂ ਦਾ ਪਰਦਾਫਾਸ਼ ਕੀਤਾ ਜਾ ਚੁੱਕਿਆ ਹੈ। ਪੁਲੀਸ ਨੇ ਅੱਜ ਕਾਰਵਾਈ ਕਰਦਿਆਂ ਪਿੰਡ ਲੋਹਗੜ੍ਹ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਚੱਲਦੇ ਇੱਕ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇਥੇ 25 ਫਰਵਰੀ 2025 ਨੂੰ ਛਾਪੇ ਦੌਰਾਨ ਇੱਕ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਫੜਿਆ ਗਿਆ ਸੀ, ਜਿਸ ਵਿੱਚੋਂ 30 ਨੌਜਵਾਨ ਮਿਲੇ ਸਨ। ਹੁਣ ਉਸੇ ਮਕਾਨ ਵਿੱਚੋਂ 7 ਨੌਜਵਾਨਾਂ ਨੂੰ ਨਸ਼ਾ ਮੁਕਤੀ ਦੇ ਨਾਂ ’ਤੇ ਰੱਖਿਆ ਹੋਇਆ ਸੀ। ਇੱਥੋਂ ਦੋ ਸੈਂਟਰ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਲੰਘੀ 15 ਮਈ ਨੂੰ ਸੀਐੱਮ ਉੱਡਣ ਦਸਤੇ (ਹਰਿਆਣਾ) ਅਤੇ ਖੁਫ਼ੀਆ ਵਿਭਾਗ ਦੀ ਸਾਂਝੀ ਛਾਪੇਮਾਰੀ ਵਿੱਚ ਡੱਬਵਾਲੀ ਸ਼ਹਿਰ ਦੇ ਪ੍ਰੇਮ ਨਗਰ ਵਿੱਚ ਇੱਕ ਮਕਾਨ ’ਚ ਚਲਦਾ ਨਸ਼ਾ ਮੁਕਤੀ ਕੇਂਦਰ ਫੜਿਆ ਸੀ, ਜਿੱਥੋਂ 23 ਨਸ਼ੇੜੀ ਨੌਜਵਾਨ ਮਿਲੇ। ਇਨ੍ਹਾਂ ਵਿੱਚੋਂ 20 ਪੰਜਾਬ ਦੇ ਸਨ। ਜ਼ਿਕਰਯੋਗ ਹੈ ਕਿ ਉਕਤ ਘਰ ਵਿੱਚ ਬੀਤੀ ਦਸੰਬਰ 2024 ਵਿੱਚ ਨਸ਼ਾ ਮੁਕਤੀ ਕੇਂਦਰ ’ਤੇ ਵੱਡੀ ਛਾਪੇਮਾਰੀ ਕੀਤੀ ਗਈ ਇਸੇ ਬਾਵਜੂਦ ਇਹ ਪੁਨਰਵਾਸ ਕੇਂਦਰ ਕਾਰਜਸ਼ੀਲ ਰਿਹਾ ਸੀ।
ਚੌਟਾਲਾ ਚੌਕੀ ਦੇ ਮੁਖੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਲੋਹਗੜ੍ਹ ਵਿੱਚ ਭੁਪਿੰਦਰ ਸਿੰਘ ਦੇ ਰਿਹਾਇਸ਼ੀ ਘਰ ’ਤੇ ਛਾਪਾ ਮਾਰਿਆ ਗਿਆ ਸੀ, ਜਿੱਥੋਂ ਨਸ਼ਾ ਮੁਕਤੀ ਦੇ ਨਾਂਅ ’ਤੇ ਬੰਦਕ ਬਣਾ ਕੇ ਰੱਖੇ 7 ਨਸ਼ੇੜੀ ਮਿਲੇ। ਇਹ ਫਰਜ਼ੀ ਨਸ਼ਾ ਮੁਕਤੀ ਕੇਂਦਰ ਬਿਨਾਂ ਕਿਸੇ ਮਨਜ਼ੂਰੀ ਅਤੇ ਬਿਨਾਂ ਕਿਸੇ ਡਾਕਟਰ ਤੋਂ ਚੱਲ ਰਿਹਾ ਸੀ। ਕੇਂਦਰ ਦੇ ਸੰਚਾਲਕ ਭੁਪਿੰਦਰ ਕੁਮਾਰ ਵਾਸੀ ਭੂਨਾ ਵਾਲੀ ਢਾਣੀ (ਹਨੂਮਾਨਗੜ੍ਹ) ਅਤੇ ਰੋਬਿਨ ਉਰਫ ਬੱਬੀ ਵਾਸੀ ਡੱਬਵਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Advertisement

Advertisement