ਡੰਪਿੰਗ ਯਾਰਡ ਨੂੰ ਅੱਗ; ਪੰਜ ਘੰਟੇ ’ਚ ਕਾਬੂ ਪਾਇਆ
03:13 AM Jun 03, 2025 IST
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਪੰਜੋਖਰਾ ਸਾਹਿਬ ਦੇ ਮਧੂ ਮਹਿਲ ਪੈਲੇਸ ਨੇੜੇ ਡੰਪਿੰਗ ਯਾਰਡ ਨੂੰ ਅੱਗ ਲੱਗ ਗਈ। ਆਸ-ਪਾਸ ਸਰਕੜਾ ਹੋਣ ਕਰਕੇ ਅੱਗ ਜਲਦੀ ਭੜਕ ਪਈ।ਅੱਗ ਲੱਗਦੇ ਹੀ ਅਸਮਾਨ ਵਿੱਚ ਦੂਰ-ਦੂਰ ਤੱਕ ਧੂੰਆਂ ਫੈਲ ਗਿਆ ਜਿਸ ਨਾਲ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਕਈ ਲੋਕ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਫਾਇਰ ਵਿਭਾਗ ਦੀਆਂ 6 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ’ਤੇ ਪੰਜ ਘੰਟਿਆਂ ਬਾਅਦ ਕਾਬੂ ਪਾਇਆ ਗਿਆ। ਮੌਕੇ ਤੇ ਕੁਝ ਲੋਕਾਂ ਨੇ ਦੱਸਿਆ ਕਿ ਪਹਿਲਾਂ ਸਰਕੜੇ ਨੂੰ ਅੱਗ ਲੱਗੀ ਜੋ ਕੂੜੇ ਦੇ ਢੇਰ ਤੱਕ ਪਹੁੰਚ ਗਈ। ਕੂੜੇ ਦੇ ਢੇਰ ਵਿਚ ਪਈ ਸੋਫਿਆਂ ਦੀ ਬਚੀ ਹੋਈ ਫੋਮ ਨੂੰ ਵੀ ਅੱਗ ਲੱਗ ਗਈ ਜਿਸ ਨਾਲ ਧੂੰਆਂ ਅਸਮਾਨ ਵਿਚ ਦੂਰ ਦੂਰ ਤੱਕ ਫੈਲ ਗਿਆ ਅਤੇ ਇਸ ਧੂੰਏਂ ਕਰਕੇ ਲੋਕਾਂ ਵਿਚ ਦਹਿਸ਼ਤ ਫੈਲ ਗਈ।
Advertisement
Advertisement