ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਦੀ ਮੌਤ ਭੇਤ ਬਣੀ

05:43 AM May 09, 2025 IST
featuredImage featuredImage
ਮਹੰਤ ਅੰਮ੍ਰਿਤ ਮੁਨੀ।

ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਈ
ਉਦਾਸੀਨ ਅਖਾੜਾ 108 ਦੇ ਸੂਬਾ ਪ੍ਰਧਾਨ ਅਤੇ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਦੇ ਗੱਦੀ ਨਸ਼ੀਨ ਮਹੰਤ ਅੰਮ੍ਰਿਤ ਮੁਨੀ ਦੀ ਅਚਾਨਕ ਹੋਈ ਮੌਤ ਨੂੰ ਲੈ ਕੇ ਇਲਾਕੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਪਈਆਂ ਹਨ। ਹਾਲਾਂਕਿ ਮੰਗਲਵਾਰ ਨੂੰ ਅਚਾਨਕ ਦਿਲ ਦੇ ਦੌਰੇ ਨਾਲ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੋਸਟਮਾਰਟਮ ਏਮਸ ਬਠਿੰਡਾ ਉਪਰੰਤ ਬੁੱਧਵਾਰ ਸ਼ਾਮ ਨੂੰ ਉਨ੍ਹਾਂ ਦਾ ਡੇਰਾ ਬਾਬਾ ਭਾਈ ਗੁਰਦਾਸ ਦੇ ਵਿਹੜੇ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਹੁਣ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ਆਉਣ ’ਤੇ ਉਨ੍ਹਾਂ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਸਰੀਰਕ ਪੱਖੋਂ ਤੰਦਰੁਸਤ ਡੇਰਾ ਮੁਖੀ ਮਹੰਤ ਅੰਮ੍ਰਿਤ ਮੁਨੀ ਦੀ ਅਚਾਨਕ ਮੌਤ ਨਹੀਂ ਹੋ ਸਕਦੀ ਹੈ। ਇਹ ਵੀ ਚਰਚਾਵਾਂ ਹਨ ਕਿ ਡੇਰਾ ਮੁਖੀ ਦੇ ਕੁਝ ਦਿਨ ਪਹਿਲਾਂ ਪੇਟ ਵਿਚ ਕੋਈ ਤਕਲੀਫ਼ ਹੋਈ ਸੀ, ਉਸ ਇਲਾਜ ਦੇ ਚੱਲਦੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ।
ਡੇਰਾ ਬਾਬਾ ਭਾਈ ਗੁਰਦਾਸ ਸ਼ਰਧਾ ਸਤਿਕਾਰ ਦੇ ਨਾਲ-ਨਾਲ ਵੱਡੀ ਧਨ, ਦੌਲਤ, ਸ਼ਹਿਰ ਅਤੇ ਪਿੰਡ ਵਿਚ ਵੱਡੀ ਜ਼ਮੀਨ ਰੱਖਦਾ ਹੈ। ਮਹੰਤ ਅੰਮ੍ਰਿਤ ਮੁਨੀ 2007 ਤੋਂ ਡੇਰੇ ਦੇ ਮੁਖੀ ਬਣੇ ਹੋਏ ਸਨ, ਜਿਨ੍ਹਾਂ ਨੇ ਬਾਬਾ ਭਾਈ ਗੁਰਦਾਸ ਦੀ ਗੱਦੀ ਸੰਭਾਲਦਿਆਂ ਡੇਰੇ ਦੀ ਸਮਾਧ ਨੂੰ ਵੱਖਰਾ ਰੂਪ ਅਤੇ ਸਜਾਵਟ ਦਿੱਤੀ। ਹੁਣ ਅਚਾਨਕ ਜਦੋਂ ਡੇਰਾ ਮੁਖੀ ਦਾ ਦੇਹਾਂਤ ਹੋ ਗਿਆ ਤਾਂ ਇਹ ਗੱਲ ਆਮ ਲੋਕਾਂ, ਸ਼ਹਿਰੀਆਂ ਅਤੇ ਸ਼ਰਧਾਲੂਆਂ ਦੇ ਗਲੇ ਹੇਠੋਂ ਨਹੀਂ ਉਤਰ ਰਹੀ।
ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਕੁਝ ਵਿਅਕਤੀ ਉਨ੍ਹਾਂ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਦੇ ਪੱਖ ਵਿਚ ਨਹੀਂ ਸਨ, ਪਰ ਕੁਝ ਵਿਅਕਤੀਆਂ ਅਤੇ ਪਰਿਵਾਰ ਨੇ ਅੰਮ੍ਰਿਤ ਮੁਨੀ ਦੇ ਦੇਹਾਂਤ ਨੂੰ ਕੁਦਰਤੀ ਮੌਤ ਮੰਨਣ ਦੀ ਬਜਾਏ, ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਮੌਤ ਦਾ ਅਸਲੀ ਕਾਰਨ ਜਾਣਨਾ ਬੇਹਤਰ ਸਮਝਿਆ।
ਅਨੁਮਾਨ ਅਨੁਸਾਰ 2 ਦਿਨਾਂ ਅੰਦਰ ਪੋਸਟਮਾਰਟਮ ਦੀ ਰਿਪੋਰਟ ਆਉਣ ਦੀ ਉਮੀਦ ਹੈ ਅਤੇ ਅਜੇ ਡੇਰੇ ਦੇ ਸ਼ਰਧਾਲੂਆਂ ਅੰਦਰ ਡੇਰਾ ਮੁਖੀ ਦੀ ਮੌਤ ਨੂੰ ਲੈ ਕੇ ਅਫਸੋਸ ਅਤੇ ਚੁੱਪ ਪਸਰੀ ਹੋਈ ਹੈ।
ਇਸੇ ਦੌਰਾਨ ਡੇਰੇ ਨਾਲ ਜੁੜੇ ਸ਼ਰਧਾਲੂਆਂ ਨੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਮਹੰਤ ਅੰਮ੍ਰਿਤ ਮੁਨੀ ਦੇ ਅਚਾਨਕ ਅਕਾਲ ਚਲਾਣੇ ਨੂੰ ਭਲਾ ਹੀ ਕੁਦਰਤ ਦਾ ਭਾਣਾ ਮੰਨਿਆ ਜਾ ਰਿਹਾ ਹੈ, ਪਰ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਮੌਤ ਇੱਕ ਭੇਤ ਹੀ ਨਾ ਬਣਿਆ ਰਹਿ ਜਾਵੇ।

Advertisement

Advertisement