ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੇਢ ਸੌ ਗ੍ਰਾਮ ਹੈਰੋਇਨ ਸਣੇ 2 ਨਸ਼ਾ ਤਸਕਰ ਕਾਬੂ

02:32 PM Feb 07, 2023 IST
featuredImage featuredImage
Advertisement

ਪੱਤਰ ਪ੍ਰੇਰਕ

ਆਦਮਪੁਰ ਦੋਆਬਾ(ਜਲੰਧਰ), 6 ਫਰਵਰੀ

Advertisement

ਇਥੋਂ ਦੀ ਕਮਿਸ਼ਨਰੇਟ ਪੁਲੀਸ ਦੀ ਸੀਆਈਏ ਸਟਾਫ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਅਸ਼ੋਕ ਕੁਮਾਰ ਪੁਲੀਸ ਪਾਰਟੀ ਸਮੇਤ ਟਰਾਂਸਪੋਰਟ ਨਗਰ ਨੇੜੇ ਗਸ਼ਤ ਕਰ ਰਹੇ ਸਨ ਤਾਂ ਬੱਲੇ ਬੱਲੇ ਫਾਰਮ ਵਲੋਂ ਕਾਰ ਨੰਬਰ ਪੀਬੀ 25 ਡੀ 8248 ਆਉਂਦੀ ਦਿਖਾਈ ਦਿੱਤੀ। ਕਾਰ ਚਾਲਕ ਪੁਲੀਸ ਨੂੰ ਦੇਖ ਕੇ ਕਾਰ ਪਿੱਛੇ ਮੋੜਨ ਲੱਗਾ। ਪੁਲੀਸ ਪਾਰਟੀ ਨੇ ਕਾਰ ਨੂੰ ਰੋਕ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰ ਚਾਲਕ ਦੀ ਪਛਾਣ ਅਮ੍ਰਿਤ ਸਿੰਘ ਵਾਸੀ ਪਿੰਡ ਸਹਰਾਲੀ ਮੰਡ ਅਤੇ ਉਸ ਦੇ ਸਾਥੀ ਦੀ ਪਛਾਣ ਹਰਬੰਸ ਸਿੰਘ ਉਰਫ ਬੰਸਾ ਵਾਸੀ ਪਿੰਡ ਚਗਾਲੀ ਵਜੋਂ ਹੋਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਵੱਲੋਂ ਨਸ਼ੇ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ।

7500 ਮਿਲੀਗ੍ਰਾਮ ਦੇਸ਼ੀ ਸ਼ਰਾਬ, 50 ਕਿੱਲੋ ਲਾਹਣ ਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ

ਆਦਮਪੁਰ ਦੋਆਬਾ(ਪੱਤਰ ਪ੍ਰੇਰਕ): ਜ਼ਿਲ੍ਹੇ ਦੀ ਦਿਹਾਤੀ ਪੁਲੀਸ ਨੇ ਪਿੰਡ ਅਸਮੈਲਪੁਰ ਵਿੱਚ ਛਾਪਾ ਮਾਰ ਕੇ 7500 ਮਿਲੀਗ੍ਰਾਮ ਦੇਸੀ ਸ਼ਰਾਬ, 50 ਕਿੱਲੋ ਲਾਹਣ ਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ ਕੀਤਾ। ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਲੋਹੀਆ ਵਿਚ ਤਾਇਨਾਤ ਏਐੱਸਆਈ ਸੁਖਦੇਵ ਸਿੰਘ ਪੁਲੀਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਗੁਰਨਾਮ ਸਿੰਘ ਉਰਫ ਗਾਮੀ ਵਾਸੀ ਅਸਮੈਲਪੁਰ ਜੋ ਕਿ ਪਿੰਡ ਵਿਚ ਭੱਠੀ ਲਾ ਕੇ ਨਾਜਾਇਜ ਸ਼ਰਾਬ ਕੱਢ ਰਿਹਾ ਹੈ। ਇਸ ‘ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਛਾਪਾ ਮਾਰ ਕੇ 7500 ਮਿਲੀਗ੍ਰਾਮ ਦੇਸ਼ੀ ਸ਼ਰਾਬ, 50 ਕਿੱਲੋ ਲਾਹਣ ਤੇ ਭੱਠੀ ਦਾ ਸਾਮਾਨ (ਜਿਸ ਵਿਚ ਬੱਠਲ, ਪਤੀਲਾ, ਸ਼ਕਾਲਾ ਤੇ ਹੋਰ ਸਾਮਾਨ ਸ਼ਾਮਲ ਹੈ) ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਪੁਲੀਸ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement