ਡੇਅਰੀ ਸਿਖਲਾਈ ਦੀ ਕਾਊਂਸਲਿੰਗ 17 ਨੂੰ
05:31 AM Jan 15, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਸੰਗਰੂਰ, 14 ਜਨਵਰੀ
ਡੇਅਰੀ ਵਿਕਾਸ ਵਿਭਾਗ ਵਲੋਂ 20 ਜਨਵਰੀ ਤੋਂ ਡੇਅਰੀ ਸਿਖਲਾਈ ਕੇਂਦਰ ਸੰਗਰੂਰ ਵਿੱਚ ਚਾਰ ਹਫਤੇ ਦੀ ਡੇਅਰੀ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੰਗਰੂਰ ਚਰਨਜੀਤ ਸਿੰਘ ਬਾਂਸਲ ਨੇ ਦੱਸਿਆ ਕਿ ਇਸ ਡੇਅਰੀ ਸਿਖਲਾਈ ਵਿੱਚ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ, ਮੁੱਢਲੀ ਸਹਾਇਤਾ, ਪ੍ਰੈਕਟੀਕਲ, ਪ੍ਰਬੰਧਨ ਕਾਰਜਵਿਧੀ, ਫੀਡ, ਹਰਾ ਚਾਰਾ, ਸਾਫ ਦੁੱਧ ਦੀ ਪੈਦਾਵਾਰ, ਦੁੱਧ ਪ੍ਰਬੰਧਨ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਬੰਧੀ ਫਾਰਮ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿੱਚ 17 ਜਨਵਰੀ ਤੱਕ ਭਰੇ ਜਾਣੇ ਹਨ ਅਤੇ ਇਸੇ ਦਿਨ ਹੀ ਇਸ ਡੇਅਰੀ ਸਿਖਲਾਈ ਸਬੰਧੀ ਕਾਊਂਸਲਿਗ ਕੀਤੀ ਜਾਣੀ ਹੈ।
Advertisement
Advertisement