ਡੇਂਗੂ ਦਾ ਲਾਰਵਾ ਚੈੱਕ ਕੀਤਾ
04:46 AM Jun 19, 2025 IST
ਫਗਵਾੜਾ: ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਦੀ ਅਗਵਾਈ ’ਚ ਮੁਹੱਲਾ ਭਗਤਪੁਰਾ ਤੇ ਪ੍ਰੀਤ ਨਗਰ ਵਿੱਚ ਲਾਰਵੇ ਦੀ ਚੈਕਿੰਗ ਕੀਤੀ ਗਈ। ਹੈਲਥ ਇੰਸਪੈਕਟਰ ਨੇ ਸਿਹਤ ਟੀਮ ਸਮੇਤ ਮੁਹੱਲਾ ਭਗਤਪੁਰਾ, ਪ੍ਰੀਤ ਨਗਰ ਦਾ ਦੌਰਾ ਕਰ ਕੇ ਡੇਂਗੂ ਫੈਲਾਉਣ ਵਾਲੇ ਵੱਖ-ਵੱਖ ਮੱਛਰਾਂ ਦੀ ਬ੍ਰੀਡਿੰਗ ਰੋਕਣ ਲਈ ਲਾਰਵਾ ਚੈੱਕ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਇਸ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਡੇਂਗੂ ਵਿਰੁੱਧ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਾਥ ਦੇਣ। - ਪੱਤਰ ਪ੍ਰੇਰਕ
Advertisement
Advertisement