ਡੁਪਲੀਕੇਟ ਪਲਾਸਟਿਕ ਪਾਈਪਾਂ ਬਣਾਉਣ ਵਾਲੀ ਕੰਪਨੀ ਦੇ ਦਫ਼ਤਰ’ਤੇ ਛਾਪਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਕ੍ਰਾਈਮ ਬ੍ਰਾਂਚ ਦੀ ਟੀਮ ਨੇ ਰੋਹਿਣੀ ਜ਼ਿਲ੍ਹੇ ਦੇ ਪੀਐੱਸ ਕਾਂਝਵਾਲਾ ਖੇਤਰ ਵਿੱਚ ਚਲਾਈ ਜਾ ਰਹੀ ਮਸ਼ਹੂਰ ਬ੍ਰਾਂਡਾਂ ਦੇ ਡੁਪਲੀਕੇਟ ਪਲਾਸਟਿਕ ਪਾਈਪਾਂ ਦੀ ਨਿਰਮਾਣ ਇਕਾਈ ਦਾ ਪਰਦਾਫਾਸ਼ ਕੀਤਾ ਅਤੇ ਫੈਕਟਰੀ ਦੇ ਮੈਨੇਜਰ ਪ੍ਰਭ ਦੀਪ ਸਿੰਘ (29) ਵਾਸੀ ਵਿਸ਼ਨੂੰ ਗਾਰਡਨ, ਦਿੱਲੀ ਨੂੰ ਗ੍ਰਿਫਤਾਰ ਕੀਤਾ। ਉੱਥੋਂ 1438 ਡੁਪਲੀਕੇਟ ਪਾਈਪ ਅਤੇ 6520 ਮੋੜ ਬਰਾਮਦ ਕੀਤੇ ਹਨ। ਇਸ ਦੌਰਾਨ ਪੁਲੀਸ ਨੇ ਡੁਪਲੀਕੇਟ ਉਤਪਾਦਾਂ ਦੇ ਨਿਰਮਾਣ ਅਤੇ ਪ੍ਰਿੰਟਿੰਗ ਲਈ ਵਰਤੀ ਜਾਂਦੀ ਮਸ਼ੀਨ ਅਤੇ ਸੰਦ ਬਰਾਮਦ ਕੀਤੇ ਗਏ ਹਨ। ਪੁਲੀਸ ਕ੍ਰਾਈਮ ਬ੍ਰਾਂਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।ਮਸ਼ਹੂਰ ਸੀਪੀਵੀਸੀ ਪਾਈਪਾਂ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਦੇ ਅਧਿਕਾਰਤ ਪ੍ਰਤੀਨਿਧੀਆਂ ਤੋਂ ਪ੍ਰਾਪਤ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਛਾਪਾਮਾਰ ਟੀਮ ਦਾ ਗਠਿਤ ਕੀਤਾ ਗਿਆ ਸੀ। ਟੀਮ ਨੇ ਪਿੰਡ ਕਾਂਝਵਲਾ, ਦਿੱਲੀ ਵਿੱਚ ਇੱਕ ਫੈਕਟਰੀ ’ਤੇ ਛਾਪਾ ਮਾਰਿਆ। ਛਾਪੇ ਦੌਰਾਨ, ਇਹ ਦੇਖਿਆ ਗਿਆ ਕਿ ਸਾਦੇ ਪੀਵੀਸੀ ਪਾਈਪਾਂ ‘ਤੇ ਸੁਪਰੀਮ ਪਾਈਪ, ਪ੍ਰਿੰਸ ਪਾਈਪ, ਅਸ਼ੀਰਵਾਦ ਅਤੇ ਐਸਟ੍ਰਲ ਪਾਈਪ ਵਰਗੀਆਂ ਨਾਮਵਰ ਪਾਈਪ ਨਿਰਮਾਣ ਕੰਪਨੀਆਂ ਦੀ ਬ੍ਰਾਂਡਿੰਗ ਨਾਲ ਗੈਰ-ਕਾਨੂੰਨੀ ਤੌਰ ‘ਤੇ ਲੇਬਲ ਲਗਾਇਆ ਜਾ ਰਿਹਾ ਸੀ। ਪ੍ਰਭ ਦੀਪ ਸਿੰਘ ਆਪਣੀ ਪਤਨੀ ਦੇ ਨਾਲ ਵਿਸ਼ਨੂੰ ਗਾਰਡਨ, ਦਿੱਲੀ ਵਿੱਚ ਰਹਿ ਰਿਹਾ ਹੈ। ਉਸ ਦੇ ਮਾਤਾ-ਪਿਤਾ ਅਤੇ ਭਰਾ ਤਿਲਕ ਨਗਰ, ਦਿੱਲੀ ਵਿੱਚ ਵੱਖਰੇ ਤੌਰ ‘ਤੇ ਰਹਿੰਦੇ ਹਨ। ਉਹ ਤਨਖਾਹ ’ਤੇ ਇਸ ਨਿਰਮਾਣ ਯੂਨਿਟ ਵਿੱਚ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ।