ਡੀਸੀ ਨੇ ਪੈਰਾ ਖਿਡਾਰੀਆਂ ਨੂੰ ਖੇਡ ਉਪਕਰਨ ਸੌਂਪੇ
04:53 AM Jun 01, 2025 IST
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 31 ਮਈ
ਪੈਰਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਸਦਭਾਵਨਾ ਵਜੋਂ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੁਹਾਲੀ ਸ੍ਰੀਮਤੀ ਕੋਮਲ ਮਿੱਤਲ ਨੇ ਦੋ ਪੈਰਾ ਖਿਡਾਰੀਆਂ, ਸੌਰਵ ਅਤੇ ਰਣਜੀਤ ਨੂੰ ਖੇਡ ਉਪਕਰਨ ਅਤੇ ਕਿੱਟਾਂ ਸੌਂਪੀਆਂ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ, ਹਰਬੰਸ ਸਿੰਘ ਨੇ ਦੱਸਿਆ ਕਿ ਇਨ੍ਹਾਂ ਉਪਕਰਨਾਂਂ ਅਤੇ ਕਿੱਟਾਂ ਵਿੱਚ ਬੈਡਮਿੰਟਨ ਰੈਕੇਟ, ਸ਼ਟਲ, ਜੁੱਤੇ, ਕਿੱਟ ਬੈਗ ਅਤੇ ਬੈਡਮਿੰਟਨ ਵ੍ਹੀਲਚੇਅਰ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਖੇਡ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ।
Advertisement
Advertisement