ਡੀਪੀਐੱਸ ਨੇ 32 ਵਿਦਿਆਰਥੀਆਂ ਦੀ ਬਰਖ਼ਾਸਤਗੀ ਵਾਪਸ ਲਈ
04:50 AM Jun 07, 2025 IST
ਨਵੀਂ ਦਿੱਲੀ: ਦਵਾਰਕਾ ਪ੍ਰਾਈਵੇਟ ਸਕੂਲ ਡੀਪੀਐੱਸ ਨੇ ਵਧੀ ਹੋਈ ਫੀਸ ਨਾ ਭਰਨ ਕਾਰਨ 32 ਵਿਦਿਆਰਥੀਆਂ ਦੀ ਬਰਖਾਸਤਗੀ ਵਾਪਸ ਲੈ ਲਈ ਹੈ। ਇਹ ਜਾਣਕਾਰੀ ਸਕੂਲ ਪ੍ਰਸ਼ਾਸਨ ਨੇ ਦਿੱਲੀ ਹਾਈ ਕੋਰਟ ਨੂੰ ਦਿੱਤੀ। ਡੀਪੀਐੱਸ ਦੇ ਵਕੀਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਬਰਖਾਸਤ ਕਰਨ ਸਬੰਧੀ ਮੁਅੱਤਲੀ ਦੇ ਹੁਕਮ ਵਾਪਸ ਲੈ ਲਏ ਹਨ। ਇਸ ’ਤੇ ਅਦਾਲਤ ਨੇ ਕਿਹਾ ਕਿ ਸਬੰਧਤ ਤੱਥਾਂ ਦੇ ਮੱਦੇਨਜ਼ਰ ਫੈਸਲਾ ਰਾਖਵਾਂ ਰੱਖਿਆ ਗਿਆ ਹੈ। ਅਦਾਲਤ ਨੇ ਕਿਹਾ ਕਿ ਢੁਕਵੇਂ ਹੁਕਮ ਪਾਸ ਕੀਤੇ ਜਾਣਗੇ। ਸਕੂਲ ਵੱਲੋਂ ਵਧਾਈਆਂ ਫੀਸਾਂ ਮਾਪਿਆਂ ਵੱਲੋਂ ਨਾ ਦਿੱਤੇ ਜਾਣ ਮਗਰੋਂ ਸਕੂਲ ਨੇ ਸਖ਼ਤੀ ਵਰਤਦੇ ਹੋਏ 32 ਵਿਦਿਆਰਥੀਆਂ ਨੂੰ ਪਹਿਲਾਂ ਲਾਇਬਰੇਰੀ ਵਿੱਚ ਬੈਠ ਕੇ ਪੜ੍ਹਨ ਦੇ ਆਦੇਸ਼ ਦਿੱਤੇ ਸਨ ਅਤੇ ਉਨ੍ਹਾਂ ਦਾ ਜਮਾਤਾਂ ਵਿੱਚ ਜਾਣਾ ਬੰਦ ਕਰ ਦਿੱਤਾ ਸੀ, ਜਿਸ ਮਗਰੋਂ ਮਾਪਿਆਂ ਨੇ ਅਦਾਲਤ ਦਾ ਰੁਖ਼ ਕੀਤਾ ਸੀ। -ਪੱਤਰ ਪ੍ਰੇਰਕ
Advertisement
Advertisement