ਡੀਐੱਸਪੀ ਬਣੇ ਇੰਦਰਪ੍ਰੀਤ ਸਿੰਘ ਬਡੂੰਗਰ ਦਾ ਸਨਮਾਨ
05:47 AM Jun 08, 2025 IST
ਸਰਬਜੀਤ ਸਿੰਘ ਭੰਗੂ
Advertisement
ਪਟਿਆਲਾ, 7 ਜੂਨ
ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਪੰਜਾਬ ਪੁਲੀਸ ਵੱਲੋਂ ਦਿੱਤੀ ਗਈ ਤਰੱਕੀ ਤਹਿਤ ਪਟਿਆਲਾ ਵਾਸੀ ਇੰਦਰਪ੍ਰੀਤ ਸਿੰਘ ਬਡੂੰਗਰ ਡੀਐੱਸਪੀ ਬਣ ਗਏ ਹਨ। ਉਹ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਪੁੱਤਰ ਹਨ।
Advertisement
ਸ੍ਰੀ ਬਡੂੰਗਰ ਦੇ ਇੱਕ ਹੋਰ ਪੁੱਤਰ ਹਰਦੀਪ ਸਿੰਘ ਬਡੂੰਗਰ ਪਹਿਲਾਂ ਹੀ ਡੀਐੱਸਪੀ ਵਜੋਂ ਕਾਰਜਸ਼ੀਲ ਹਨ। ਇਸੇ ਦੌਰਾਨ ਡੀਐੱਸਪੀ ਬਣੇ ਇੰਦਰਪ੍ਰੀਤ ਸਿੰਘ ਬਡੂੰਗਰ ਦਾ ਅੱਜ ਇੱਥੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਨਮਾਨ ਕੀਤਾ ਤੇ ਤਰੱਕੀ ਦੀ ਇਹ ਖੁਸ਼ੀ ਕੇਕ ਕੱਟ ਕੇ ਮਨਾਈ।
ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਪਿਤਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੋਂ ਅਸ਼ੀਰਵਾਦ ਵੀ ਲਿਆ। 1999 ’ਚ ਏਐੱਸਆਈ ਭਰਤੀ ਹੋਏ ਇੰਦਰਪ੍ਰੀਤ ਸਿੰਘ ਬਡੂੰਗਰ ਹੁਣ ਤੱਕ ਵੱਖ ਵੱਖ ਜ਼ਿਲ੍ਹਿਆਂ ’ਚ ਐੱਸਐੱਚਓ, ਚੌਕੀ ਇੰਚਾਰਜ ਅਤੇ ਟਰੈਫਿਕ ਇੰਚਾਰਜ ਸਣੇ ਹੋਰ ਥਾਈਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਮੌਕੇ ਉਘੇ ਸਮਾਜ ਸੇਵੀ ਰੁਪਿੰਦਰ ਸੋਨੂ, ਹੈਰੀ ਜੈਦਕਾ ਅਤੇ ਹਰਪ੍ਰੀਤ ਸਿੰਘ ਮੌਜੂਦ ਸਨ।
Advertisement