ਡੀਐਸਪੀ ਤੇ ਐੱਸਐੱਚਓ ਦਾ ਸਨਮਾਨ
06:44 AM May 01, 2025 IST
ਮੁਕੇਰੀਆਂ: ਇੱਥੋਂ ਦੇ ਡੀਐੱਸਪੀ ਤੇ ਐੱਸਐੱਚਓ ਨੂੰ ਪੁਲੀਸ ਵਿਭਾਗ ਵਿੱਚ ਵਧੀਆਂ ਸੇਵਾਵਾਂ ਬਦਲੇ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਚ ਪੁਲੀਸ ਅਧਿਕਾਰੀਆਂ ਅਨੁਸਾਰ ਮੁਕੇਰੀਆਂ ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਚ ਵੀ ਬੇਹਤਰ ਕੰਮ ਕੀਤਾ ਜਾ ਰਿਹਾ ਹੈ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਐੱਸਐੱਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਵੱਲੋਂ ਮੁਕੇਰੀਆਂ ਪੁਲੀਸ ਦੀ ਬੇਹਤਰ ਕਾਰਗੁਜ਼ਾਰੀ ਲਈ ਉਨ੍ਹਾਂ (ਖੁਦ ਡੀਐੱਸਪੀ) ਅਤੇ ਐੱਸਐੱਚਓ ਮੁਕੇਰੀਆਂ ਜੋਗਿੰਦਰ ਸਿੰਘ ਨੂੰ ਡੀਜੀਪੀ ਡਿਸਕ ਦੇ ਕੇ ਸਨਮਾਨਿਤ ਕੀਤਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਹੋਰ ਬੇਹਤਰ ਕੰਮ ਕਰਨ ਦਾ ਭਰੋਸਾ ਦੁਆਇਆ। - ਪੱਤਰ ਪ੍ਰੇਰਕ
Advertisement
Advertisement
Advertisement