ਡੀਏਵੀ ਸਕੂਲ ਵਿੱਚ ਕਰੀਅਰ ਕਾਊਂਸਲਿੰਗ ਮੇਲਾ
07:00 AM Jan 12, 2025 IST
ਜਗਰਾਉਂ: ਸਥਾਨਕ ਡੀਏਵੀ ਪਬਲਿਕ ਸਕੂਲ ਵਿੱਚ ਅੱਜ ਵਿਦਿਆਰਥੀਆਂ ਲਈ ਕਰੀਅਰ ਕਾਉਂਸਲਿੰਗ ਮੇਲਾ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਵੇਦ ਵਰਤ ਪਲਾਹ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੇਸ਼ੇਵਰ ਨੁਮਾਇੰਦਿਆਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਭਵਿੱਖ ਦੇ ਟੀਚਿਆਂ ਨੂੰ ਹਾਸਲ ਕਰਨ ਸਬੰਧੀ ਪ੍ਰੇਰਿਆ ਤੇ ਨੁਕਤੇ ਸਾਂਝੇ ਕੀਤੇ। ਨੁਮਾਇੰਦਿਆਂ ਨੇ 19 ਟੌਪ ਯੂਨੀਵਰਸਿਟੀਆਂ ਦੀ ਅਗਵਾਈ ਕਰਦਿਆਂ ਵਿਦਿਆਰਥੀਆਂ ਦੀ ਦਿਲਚਸਪੀ ਤੇ ਯੋਗਤਾ ਦੇ ਆਧਾਰ ’ਤੇ ਵਿਸ਼ਾ ਚੋਣ ਦੇ ਬਦਲ ਦੱਸੇ। ਇਸੇ ਯੋਗ ਅਗਵਾਈ ਸਦਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵਿਦਿਆਰਥੀਆਂ ਦੇ ਭਵਿੱਖ ਲਈ ਲੋੜੀਂਦੇ ਫ਼ੈਸਲੇ ਲਏ। ਡੀਏਵੀ ਜਗਰਾਉਂ ਵਿੱਚ ਅਜਿਹਾ ਫੇਅਰ ਪਹਿਲੀ ਵਾਰੀ ਉਲੀਕਿਆ ਗਿਆ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਮੌਕਿਆਂ ਸਬੰਧੀ ਦੱਸਿਆ ਗਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement