ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗ਼ਮੇ
04:09 AM May 30, 2025 IST
ਮਹਾਂਵੀਰ ਮਿੱਤਲ
ਜੀਂਦ, 29 ਮਈ
ਡੀਏਵੀ ਸ਼ਤਾਬਦੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕਰਾਟਾ ਮੁਕਾਬਲੇ ਨੌਂ ਤਗ਼ਮੇ ਜਿੱਤੇ। ਪ੍ਰਿੰਸੀਪਲ ਰਸ਼ਮੀ ਵਿਦਿਆਰਥੀ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। 35ਵੀਂ ਹਰਿਆਣਾ ਸਟੇਟ ਕਰਾਟੇ ਐਸੋਸੀਏਸ਼ਨ ਟੂਰਨਾਮੈਂਟ 24 ਤੇ 25 ਮਈ ਨੂੰ ਹੋਇਆ ਸੀ ਜਿਸ ਲਗਪਗ ਛੇ ਸੌ ਵਿਦਿਆਰਥੀਆਂ ਨੇ ਭਾਗ ਲਿਆ ਸੀ। ਡੀਏਵੀ ਦੇ ਖਿਡਾਰੀਆਂ ਵਿੱਚ ਸਾਨਵੀ ਨੇ ਸੋਨੇ ਦਾ ਤਗ਼ਮਾ, ਆਸੀਸ਼, ਕਾਸ਼ਵੀ ਤੇ ਦੀਆ ਨੇ ਚਾਂਦੀ ਦੇ ਤਗ਼ਮੇ ਤੇ ਤੋਸ਼ਿਕਾ, ਇਸ਼ਾਂਤ, ਭਵਯ, ਵੰਸ਼ ਅਤੇ ਰਿੱਧੀ ਨੇ ਕਾਂਸੀ ਦੇ ਤਗ਼ਮੇ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਰਾਟੇ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਦੋਵੇਂ ਪੱਧਰ ’ਤੇ ਕਈ ਲਾਭ ਮਿਲਦੇ ਹਨ। ਇਸ ਮੌਕੇ ਉੱਤੇ ਤਗ਼ਮੇਂ ਜਿੱਤਣ ਵਾਲੇ 9 ਵਿਦਿਆਰਥੀਆਂ ਨੂੰ ਸਨਮਾਣਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭੱਵਿਖ ਲਈ ਕਾਮਨਾਵਾਂ ਕੀਤੀਆਂ।
Advertisement
Advertisement