ਡੀਏਵੀ ਸਕੂਲ ’ਚ ਕੌਮੀ ਸ਼ਾਂਤੀ ਤੇ ਸ਼ਕਤੀ ਲਈ ਹਵਨ
05:00 AM May 11, 2025 IST
ਲੁਧਿਆਣਾ: ਸਥਾਨਕ ਪੱਖੋਵਾਲ ਰੋਡ ’ਤੇ ਪੈਂਦੇ ਡੀਏਵੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਦੀ ਅਗਵਾਈ ਹੇਠ ਕੌਮੀ ਸ਼ਾਂਤੀ ਅਤੇ ਸ਼ਕਤੀ ਲਈ ਹਵਨ ਯੱਗ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਭੁੱਲਰ, ਦਫ਼ਤਰੀ ਅਤੇ ਸਹਾਇਕ ਸਟਾਫ਼ ਨੇ ਰਲ ਕੇ ਦੇਸ਼ ਦੀਆਂ ਹਥਿਆਰਬੰਦ ਫੌਜਾਂ ਲਈ ਅਸ਼ੀਰਵਾਦ ਅਤੇ ਸ਼ਕਤੀ ਦੀ ਮੰਗ ਕੀਤੀ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਲੋਕਾਂ ਦੀ ਰੱਖਿਆਂ ਲਈ ਅੱਗੇ ਆਉਣ ਵਾਲੇ ਫੌਜੀਆਂ ਅਤੇ ਫਰੰਟਲਾਈਨਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਮੁਸ਼ਕਲ ਦੀ ਘੜੀ ਵਿੱਚ ਸਮਾਜ ਨੂੰ ਹਰ ਮਦਦ ਅਤੇ ਸਹਿਯੋਗ ਦੇਣ ਦਾ ਭਰੋੋਸਾ ਦਿੱਤਾ। -ਖੇਤਰੀ ਪ੍ਰਤੀਨਿਧ
Advertisement
Advertisement