ਡੀਏਵੀ ਸਕੂਲ ’ਚ ਇਨਾਮ ਵੰਡ ਸਮਾਗਮ
ਲੁਧਿਆਣਾ: ਡੀਏਵੀ ਪਬਲਿਕ ਸਕੂਲ, ਪੱਖੋਵਾਲ ਰੋਡ ਵਿੱਖ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਸਕੂਲ ਦੇ ਵਾਈਸ ਚੇਅਰਮੈਨ ਅਤੇ ਪਦਮ ਭੂਸ਼ਣ ਡਾ. ਐਸਐਸ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੀਐੱਨਈ ਦੇ ਡੀਨ ਅਕਾਦਮਿਕ ਅਕਸ਼ੈ ਗਿਰਧ, ਜਸਵਿੰਦਰ ਕੌਰ ਅਤੇ ਨਿਧੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰਿੰ. ਡਾ. ਸਤਵੰਤ ਕੌਰ ਭੁੱਲਰ ਨੇ ਸਾਰਿਆਂ ਨੂੰ ਨਿੱਘੀ ਜੀ ਆਇਆਂ ਆਖੀ।
ਮੁੱਖ ਮਹਿਮਾਨ ਡਾ. ਜੌਹਲ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ 92 ਹੋਣਹਾਰ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਵਧੀਆ ਪੁਜ਼ੀਸ਼ਨਾਂ ਲੈਣ ਅਤੇ ਸੀਟੀਐੱਸਟੀ ਵਿੱਚ ਮੈਰਿਟ ਪ੍ਰਾਪਤ ਕਰਨ ਲਈ ਟਰਾਫੀਆਂ ਦੇ ਕੇ ਸਨਮਾਨਿਆ ਗਿਆ। ਪ੍ਰਿੰਸੀਪਲ ਭੁੱਲਰ ਨੇ ਮਾਪਿਆਂ ਵੱਲੋਂ ਦਿੱਤੇ ਸਹਿਯੋਗ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਣ ਦੀ ਸਲਾਹ ਦਿੱਤੀ। ਖੇਤਰੀ ਪ੍ਰਤੀਨਿਧ